ਘੱਟ ਵੋਟਿੰਗ ਨਾਲ ਫਰੰਟ ਫੁੱਟ ’ਤੇ ਆਈ ਵਿਰੋਧੀ ਧਿਰ, ਮੈਦਾਨ ’ਚ ਉਤਰੇ ਅਖਿਲੇਸ਼, ਰਾਹੁਲ, ਪ੍ਰਿਅੰਕਾ ਵੀ ਤਿਆਰ

Sunday, Apr 28, 2024 - 12:02 PM (IST)

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ ਪਹਿਲੇ ਦੋ ਪੜਾਵਾਂ ’ਚ ਹੋਈ ਘੱਟ ਵੋਟਿੰਗ ਨਾਲ ਉਤਸ਼ਾਹਿਤ ਵਿਰੋਧੀ ਧਿਰ ਨੇ ਅਚਾਨਕ ਹੁਣ ਆਪਣੀ ਰਣਨੀਤੀ ਬਦਲ ਦਿੱਤੀ ਹੈ। ਵਿਰੋਧੀ ਪਾਰਟੀਆਂ ਹੁਣ ਚੋਣ ਮੈਦਾਨ ’ਚ ਫਰੰਟ ’ਤੇ ਉਤਰ ਕੇ ਲੜਾਈ ਲੜਨ ਦੀ ਕੋਸ਼ਿਸ਼ ਕਰਦੀਆਂ ਨਜ਼ਰ ਆ ਰਹੀਆਂ ਹਨ। ਅਖਿਲੇਸ਼ ਯਾਦਵ ਨੇ ਕਨੌਜ ਲੋਕ ਸਭਾ ਸੀਟ ’ਤੇ ਆਪਣੇ ਭਤੀਜੇ ਤੇਜ ਪ੍ਰਤਾਪ ਯਾਦਵ ਦੀ ਟਿਕਟ ਰੱਦ ਕਰ ਕੇ ਖੁਦ ਚੋਣ ਮੈਦਾਨ ’ਚ ਉਤਰਨ ਦਾ ਫੈਸਲਾ ਕੀਤਾ ਹੈ। ਉੱਥੇ ਹੀ ਅਮੇਠੀ ਲੋਕ ਸਭਾ ਸੀਟ ਤੋਂ ਰਾਹੁਲ ਗਾਂਧੀ ਦੇ ਚੋਣ ਮੈਦਾਨ ’ਚ ਉਤਰਨ ਦੀ ਚਰਚਾ ਹੈ। ਸੋਨੀਆ ਗਾਂਧੀ ਪਹਿਲਾਂ ਹੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਤੋਂ ਬਾਹਰ ਹੋ ਚੁੱਕੇ ਹਨ। ਅਜਿਹੇ ’ਚ ਕਾਂਗਰਸ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਡੇਰਾ ਨੂੰ ਮੈਦਾਨ ’ਚ ਉਤਾਰ ਸਕਦੀ ਹੈ।

ਇਹ ਵੀ ਪੜ੍ਹੋ- ਮਹਾਦੇਵ ਸੱਟੇਬਾਜ਼ੀ ਐਪ ਮਾਮਲਾ: ਮੁੰਬਈ SIT ਨੇ ਅਭਿਨੇਤਾ ਸਾਹਿਲ ਖਾਨ ਨੂੰ ਹਿਰਾਸਤ 'ਚ ਲਿਆ

ਦਰਅਸਲ ਪਹਿਲੇ ਦੋ ਪੜਾਵਾਂ ਦੌਰਾਨ ਵੋਟਰਾਂ ਦੀ ਉਦਾਸੀਨਤਾ ਨੇ ਵਿਰੋਧੀ ਪਾਰਟੀਆਂ ਲਈ ਟਾਨਿਕ ਦਾ ਕੰਮ ਕੀਤਾ। ਕੇਂਦਰ ਦੀ ਸੱਤਾ ’ਤੇ 10 ਸਾਲਾਂ ਤੋਂ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇਸ ਉਦਾਸੀਨਤਾ ਨੂੰ ਵਿਰੋਧੀ ਪਾਰਟੀਆਂ ਐਂਟੀ ਇਨਕੰਬੈਂਸੀ ਦੇ ਤੌਰ ’ਤੇ ਦੇਖ ਰਹੀਆਂ ਹਨ। ਅਜਿਹੇ ’ਚ ਸਾਰੀਆਂ ਵਿਰੋਧੀ ਪਾਰਟੀਆਂ ਆਪਣੀ ਰਣਨੀਤੀ ’ਚ ਬਦਲਾਅ ਕਰਨ ਲੱਗੀਆਂ ਹਨ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਗੱਠਜੋੜ ਬਦਲੀ ਹੋਈ ਰਾਜਨੀਤੀ ਨਾਲ ਚੋਣ ਮੈਦਾਨ ’ਚ ਉਤਰ ਰਿਹਾ ਹੈ। ਉੱਥੇ ਹੀ ਬਹੁਜਨ ਸਮਾਜ ਪਾਰਟੀ ਨੇ ਵੀ ਹਮਲਾਵਰ ਰੁਖ ਅਪਣਾ ਲਿਆ ਹੈ। ਇਨ੍ਹਾਂ ਸਭ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਬੂਥ ਪੱਧਰ ’ਤੇ ਆਪਣੀ ਰਣਨੀਤੀ ਮਜ਼ਬੂਤ ​​ਕਰਨ ’ਚ ਲੱਗੀ ਹੋਈ ਹੈ। ਯੂ. ਪੀ. ’ਚ ਚੋਣਾਂ ਦੇ ਪਹਿਲੇ ਪੜਾਅ ਤੋਂ ਬਾਅਦ ਸ਼ਾਂਤ ਬੈਠਾ ਭਾਜਪਾ ਦਾ ਬੂਥ ਲੈਵਲ ਕੇਡਰ ਵੀ ਕਾਫ਼ੀ ਸਰਗਰਮ ਹੁੰਦਾ ਨਜ਼ਰ ਆਇਆ ਹੈ। ਦੂਜੇ ਪੜਾਅ ਦੀ ਵੋਟਿੰਗ ਦੌਰਾਨ ਗਾਜ਼ੀਆਬਾਦ, ਗੌਤਮ ਬੁੱਧ ਨਗਰ, ਮੇਰਠ ਤੋਂ ਲੈ ਕੇ ਅਮਰੋਹਾ ਤੱਕ ਵੋਟਰਾਂ ਨੂੰ ਬੂਥਾਂ ਤੱਕ ਲਿਜਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਾ ਅਸਰ ਵੋਟਿੰਗ ਫੀਸਦੀ ’ਤੇ ਸਵੇਰ ਤੋਂ ਹੀ ਵਧਦੇ ਕ੍ਰਮ ’ਤੇ ਦਿਖਾਈ ਦਿੱਤਾ।

ਇਹ ਵੀ ਪੜ੍ਹੋ- ਸਕਰੈਪ ਮਾਫੀਆ ਰਵੀ ਅਤੇ ਉਸ ਦੀ ਪ੍ਰੇਮਿਕਾ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਥਾਈਲੈਂਡ ਨੇ ਕੀਤਾ ਸੀ ਡਿਪੋਰਟ

ਵਰੁਣ ਗਾਂਧੀ ਦਾ ਰਾਏਬਰੇਲੀ ਤੋਂ ਚੋਣ ਲੜਨ ਤੋਂ ਇਨਕਾਰ

ਵਰੁਣ ਗਾਂਧੀ ਨੇ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇੱਥੋਂ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਦੇ ਚੋਣ ਲੜਣ ਦੀਆਂ ਕਿਆਸ-ਅਰਾਈਆਂ ਹਨ, ਜਦਕਿ ਭਾਜਪਾ ਵਰੁਣ ਗਾਂਧੀ ਨੂੰ ਉੱਥੋਂ ਚੋਣ ਲੜਾਉਣਾ ਚਾਹੁੰਦੀ ਸੀ। ਭਾਜਪਾ ਦੇ ਸਮੀਕਰਣਾਂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਭਾਜਪਾ ਰਾਏਬਰੇਲੀ ’ਚ ਗਾਂਧੀ ਬਨਾਮ ਗਾਂਧੀ ਕਰਨਾ ਚਾਹੁੰਦੀ ਹੈ ਪਰ ਹੁਣ ਤਸਵੀਰ ਸਾਫ਼ ਹੁੰਦੀ ਜਾ ਰਹੀ ਹੈ ਕਿ ਵਰੁਣ ਗਾਂਧੀ ਸ਼ਾਇਦ ਹੀ ਰਾਏਬਰੇਲੀ ਤੋਂ ਚੋਣ ਮੈਦਾਨ ’ਚ ਉਤਰਨ। ਭਾਜਪਾ ਨੇ ਪੀਲੀਭੀਤ ਤੋਂ ਮੌਜੂਦਾ ਸੰਸਦ ਮੈਂਬਰ ਵਰੁਣ ਗਾਂਧੀ ਦੀ ਟਿਕਟ ਰੱਦ ਕਰ ਕੇ ਯੋਗੀ ਦੇ ਮੰਤਰੀ ਜਤਿਨ ਪ੍ਰਸਾਦ ਨੂੰ ਉਮੀਦਵਾਰ ਬਣਾਇਆ ਹੈ। ਵਰੁਣ ਗਾਂਧੀ ਦੇ ਨੇੜਲੇ ਸੂਤਰਾਂ ਦੇ ਹਵਾਲੇ ਤੋਂ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਰਾਏਬਰੇਲੀ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਹੈ।

ਇਹ ਵੀ ਪੜ੍ਹੋ-  'ਜੇਲ੍ਹ ਦਾ ਜਵਾਬ ਵੋਟ ਤੋਂ' CM ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਵਰਕਰਾਂ ਨੇ ਕੀਤਾ ਪ੍ਰਦਰਸ਼ਨ

ਚਿਦਾਂਬਰਮ ਨੇ ਵਿੰਨ੍ਹਿਆ ਨਿਸ਼ਾਨਾ, ਮੋਦੀ ਸਰਕਾਰ ਤਾਂ ਗਈ...

ਕਾਂਗਰਸ ਨੇਤਾ ਪੀ. ਚਿਦਾਂਬਰਮ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਮੋਦੀ ਸਰਕਾਰ ਗਈ। ਕੁਝ ਦਿਨਾਂ ਲਈ ਭਾਜਪਾ ਦੀ ਸਰਕਾਰ ਸੀ। ਕੱਲ ਤੋਂ ਇਹ ਐੱਨ. ਡੀ. ਏ. ਦੀ ਸਰਕਾਰ ਹੈ, ਕੀ ਤੁਸੀਂ 19 ਅਪ੍ਰੈਲ ਤੋਂ ਬਾਅਦ ਆਈ ਨਾਟਕੀ ਤਬਦੀਲੀ ’ਤੇ ਧਿਆਨ ਦਿੱਤਾ ਹੈ? 5 ਅਪ੍ਰੈਲ ਤੋਂ 19 ਅਪ੍ਰੈਲ ਦਰਮਿਆਨ ਮੋਦੀ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਨਜ਼ਰਅੰਦਾਜ਼ ਕਰ ਦਿੱਤਾ। 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ ਚੋਣ ਮਨੋਰਥ ਪੱਤਰ ਨੂੰ ਇਕ ਨਵਾਂ ਕੱਦ ਮਿਲ ਗਿਆ ਹੈ। ਧੰਨਵਾਦ, ਪ੍ਰਧਾਨ ਮੰਤਰੀ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News