ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ, ਸਿਟੀ ਪੁਲਸ ਨੇ ਚਾਰ ਦੇ ਖ਼ਿਲਾਫ ਕੀਤਾ ਮੁਕੱਦਮਾ ਦਰਜ

Sunday, May 09, 2021 - 12:57 PM (IST)

ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ, ਸਿਟੀ ਪੁਲਸ ਨੇ ਚਾਰ ਦੇ ਖ਼ਿਲਾਫ ਕੀਤਾ ਮੁਕੱਦਮਾ ਦਰਜ

ਧੂਰੀ (ਅਸ਼ਵਨੀ): ਧੂਰੀ ਦੇ ਗਾਂਧੀ ਬਸਤੀ ਦੇ ਰਹਿਣ ਵਾਲੇ ਇਕ ਨੌਜਵਾਨ ਪ੍ਰਿੰਸ ਕੁਮਾਰ ਉਰਫ਼ ਮੋਹਾਲੀ ਪੁੱਤਰ ਰਾਜ ਕੁਮਾਰ ਦੀ ਅੱਜ ਭੇਤਭਰੇ ਹਾਲਾਤ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆ ਥਾਣਾ ਮੁਖੀ ਸ. ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਗੋਰਵ ਪੁੱਤਰ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਚਾਰ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:  ਕੋਰੋਨਾ ਕਾਲ ਦੌਰਾਨ ਫ਼ਰੰਟ ਲਾਈਨ ’ਤੇ ਰਹਿ ਕੇ ਮਾਂ ਅਤੇ ਡਿਊਟੀ ਦੇ ਫਰਜ਼ ਨਿਭਾਉਣ ਵਾਲੀਆਂ ਇਨ੍ਹਾਂ ਔਰਤਾਂ ਨੂੰ ਸਲਾਮ

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਨੂੰ 6 ਮਈ ਦੀ ਸ਼ਾਮ ਸਮਾਂ 5.30 ਵਜੇ ਕਰੀਬ ਉਸ ਦੇ ਦੋਸਤ ਪ੍ਰਿੰਸ ਨੂੰ ਘਰੋਂ ਲੈ ਕੇ ਆਏ ਤੇ ਕਿਹਾ ਕਿ ਜਗਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ, ਰਮਨ ਪੁੱਤਰ ਜਗਦੇਵ ਸਿੰਘ ਟਿੰਕੂ, ਲਵਲੀ ਪੁੱਤਰ ਜਗਦੇਵ ਸਿੰਘ ਨੇ ਪ੍ਰਿੰਸ ਦੀ ਕਾਫ਼ੀ ਕੁੱਟਮਾਰ ਕੀਤੀ ਹੈ। ਅਸੀਂ ਗਰੀਬ ਹੋਣ ਕਰਕੇ ਉਸ ਦਾ ਇਲਾਜ ਘਰ ਹੀ ਕਰਦੇ ਰਹੇ ਪਰ 8 ਮਈ ਸਵੇਰੇ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਉਸ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਲਿਜਾਇਆ ਗਿਆ। ਤਾਂ ਡਾਕਟਰਾਂ ਨੇ ਪ੍ਰਿੰਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਮੁਖੀ ਨੇ ਕਿਹਾ ਕਿ ਪ੍ਰਿੰਸ ਦਾ ਮੌਤ ਦਾ ਕਾਰਨ ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਲਾਸ਼ ਦਾ ਪੋਸਟਮਾਰਟਟ ਕਰਵਾ ਕੇ ਲਾਸ਼ ਮ੍ਰਿਤਕਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਮਦਰਜ਼ ਡੇਅ ’ਤੇ ਵਿਸ਼ੇਸ਼: ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ...’


author

Shyna

Content Editor

Related News