ਵਿਜੀਲੈਂਸ ਨੇ 5,000 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਪੰਚਣੀ ਦੇ ਪਤੀ ਤੇ ਸਕੱਤਰ ਨੂੰ ਕੀਤਾ ਗ੍ਰਿਫ਼ਤਾਰ

03/18/2023 1:55:42 PM

ਸਾਦਿਕ (ਪਰਮਜੀਤ) : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਤੇ ਬਹੁਤ ਸਾਰੇ ਰਿਸ਼ਵਤਖੋਰਾਂ ਨੂੰ ਕਾਬੂ ਕਰਕੇ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਕੜੀ ਤਹਿਤ ਹੀ ਵਿਜੀਲੈਂਸ ਟੀਮ ਫਰੀਦਕੋਟ ਵੱਲੋਂ ਸਾਦਿਕ ਨੇੜੇ ਪਿੰਡ ਭਾਗ ਸਿੰਘ ਵਾਲਾ ਦੀ ਮੌਜੂਦਾ ਸਰਪੰਚ ਸਿਮਰਨਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਨੂੰ ਅਤੇ ਗੁਰਪ੍ਰੀਤ ਸਿੰਘ ਸੈਕਟਰੀ ਨੂੰ ਪਿੰਡ ਦੇ ਵਿਅਕਤੀ ਕੋਲੋਂ 5,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਖਤਿਆਰ ਕੌਰ ਪਤਨੀ ਬਲਬੀਰ ਸਿੰਘ ਨੂੰ ਕਮਰੇ ਲਈ 1 ਲੱਖ 32 ਹਜ਼ਾਰ ਰੁਪਏ ਦੀ ਗ੍ਰਾਂਟ ਪਾਸ ਹੋਈ ਸੀ ਤੇ ਸਰਪੰਚਣੀ ਦਾ ਪਤੀ ਕਲੀਰੈਂਸ ਸਰਟੀਫਿਕੇਟ ਦੇਣ ਲਈ ਪੈਸੇ ਦੀ ਮੰਗ ਕਰ ਰਿਹਾ ਸੀ ਤਾਂ ਮੁਖਤਿਆਰ ਕੌਰ ਦੇ ਪੁੱਤਰ ਹਰਬੰਸ ਸਿੰਘ ਪੁੱਤਰ ਬਲਬੀਰ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ- 6 ਸਾਲਾ ਉਦੈਵੀਰ ਨੂੰ ਕਤਲ ਕਰਨ ਵਾਲੇ ਤਿੰਨ ਕਾਤਲ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ

ਪਤਾ ਲੱਗਾ ਹੈ ਕਿ ਉਕਤ ਔਰਤ ਨੂੰ ਕਮਰਾ ਬਣਾਉਣ ਲਈ 1 ਲੱਖ 32 ਹਜਾਰ ਰੁਪਏ ਦੀ ਗ੍ਰਾਂਟ ਮਨਜੂਰ ਹੋਈ। ਜਿਸ ਵਿੱਚ ਉਸ ਨੂੰ ਪਹਿਲਾਂ 30 ਹਜ਼ਾਰ ਰੁਪਏ ਤੇ ਫਿਰ 70 ਹਜ਼ਾਰ ਰੁਪਏ ਦੀ ਗ੍ਰਾਂਟ ਮਿਲੀ। ਹੁਣ ਉਸ ਨੂੰ 32 ਹਜ਼ਾਰ ਰੁਪਏ ਹੋਰ ਮਿਲਣੇ ਸੀ ਤੇ ਜਿਸ ਲਈ ਕਲੀਰੈਂਸ ਸਰਟੀਫਿਕੇਟ ਸਰਪੰਚ ਤੋਂ ਲੈਣਾ ਸੀ। ਸਰਪੰਚ ਦੇ ਪਤੀ ਨੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ 5,000 ਹੁਣ ਅਤੇ 5,000 ਰੁਪਏ ਅੰਤਿਮ ਕਿਸ਼ਤ ਆਉਣ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ। ਜਿਸ 'ਤੇ ਪੀੜਤ ਨੇ 5000 ਰੁਪਏ ਨਗਦ ਦਿੱਤੇ ਤਾਂ ਵਿਜੀਲੈਂਸ ਦੀ ਟੀਮ ਵੱਲੋਂ ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਸੈਕਟਰੀ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰਕੇ ਦੋਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀ ਕਾਂਡ : ਹੁਣ ਸਾਬਕਾ IG ਉਮਰਾਨੰਗਲ ਨੇ ਅਦਾਲਤ 'ਚ ਦਾਇਰ ਕੀਤੀ ਅਗਾਊਂ ਜ਼ਮਾਨਤ ਅਰਜ਼ੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News