ਨਸ਼ਾ ਤਸਕਰ ਗੋਗੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਭੇਜਿਆ ਇਕ ਸਾਲ ਲਈ ਜੇਲ੍ਹ
Monday, Dec 15, 2025 - 01:33 PM (IST)
ਚੰਡੀਗੜ੍ਹ (ਸੁਸ਼ੀਲ) : ਆਦਤਨ ਅਪਰਾਧੀ ਅਤੇ ਨਸ਼ਾ ਤਸਕਰ ਡੱਡੂਮਾਜਰਾ ਵਾਸੀ ਗਗਨ ਉਰਫ਼ ਗੋਗੀ ਨੂੰ ਮਲੋਆ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਗੋਗੀ ਨੂੰ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਦੇ ਵਿਸ਼ੇਸ਼ ਹੁਕਮਾਂ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਨਸ਼ਾ ਤਸਕਰ ’ਤੇ ਐੱਨ. ਡੀ. ਪੀ. ਐੱਸ. ਐਕਟ ਲਗਾਇਆ ਹੈ।
ਮਲੋਆ ਪੁਲਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਕ ਸਾਲ ਤੱਕ ਮੁਲਜ਼ਮ ਬੁੜੈਲ ਜੇਲ੍ਹ ਵਿਚ ਰਹੇਗਾ। ਇਸ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਚ ਡਰੱਗ ਕੁਈਨ ਬਾਲਾ ਅਤੇ ਬੁਡੈਲ ਦੇ ਰਹਿਣ ਵਾਲੇ ਵਿੱਕੀ ਨੂੰ ਇਸੇ ਐਕਟ ਤਹਿਤ ਇਕ ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ।
