ਗੰਦਾ ਨਾਲਾ ਬਣ ਰਿਹੈ ਹਾਦਸਿਆਂ ਦਾ ਕਾਰਨ

Monday, Dec 24, 2018 - 03:22 PM (IST)

ਗੰਦਾ ਨਾਲਾ ਬਣ ਰਿਹੈ ਹਾਦਸਿਆਂ ਦਾ ਕਾਰਨ

ਗਿੱਦਡ਼ਬਾਹਾ, (ਚਾਵਲਾ)- ਦੇਸ਼ ਵਿਚ ਅੱਤਵਾਦੀਆਂ ਦੇ ਦਾਖਲ ਹੋਣ ਅਤੇ ਕਿਸੇ ਅਣਹੋਣੀ  ਵਾਰਦਾਤ ਨੂੰ ਅੰਜਾਮ ਦੇਣ ਦੀਆਂ ਖਬਰਾਂ ਤੋਂ ਬਾਅਦ ਜਿੱਥੇ ਦੇਸ਼ ਭਰ ਦੀਆਂ ਸੁਰੱਖਿਆ ਏਜੰਸੀਆਂ ਅਲਰਟ ਹਨ, ਉੱਥੇ ਹੀ ਪੁਲਸ ਵਿਭਾਗ ਵੀ ਚੌਕਸੀ ਵਰਤ ਰਿਹਾ ਹੈ। ਇਸ ਲਈ ਥਾਣਾ ਮੁਖੀ ਜਸਵੀਰ ਸਿੰਘ ਨੇ ਥਾਣਾ ਗਿੱਦਡ਼ਬਾਹਾ ਅਧੀਨ ਪੈਂਦੇ ਪਿੰਡਾਂ ਤੇ ਸ਼ਹਿਰ ਵਾਸੀਅਾਂ ਨੂੰ ਅਾਪਣੇ ਕਿਰਾਏਦਾਰਾਂ ਦੀ ਜਾਣਕਾਰੀ ਸਬੰਧਤ ਥਾਣੇ ਵਿਚ ਦੇਣ ਦੇ ਹੁਕਮ ਜਾਰੀ ਕੀਤੇ ਹਨ। 
ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਠੰਡ ਵਿਚ ਕਾਫੀ ਗਿਣਤੀ ਵਿਚ  ਕਸ਼ਮੀਰੀਆਂ ਰਾਸ਼ਿਆਂ ਵੱਲੋਂ ਪੰਜਾਬ ਵਿਚ ਆ ਕੇ ਅਪਣੇ ਗਰਮ ਕੱਪਡ਼ੇ ਵੇਚਣ ਦਾ ਕਾਰੋਬਾਰ ਕੀਤਾ ਜਾਂਦਾ ਹੈ ਅਤੇ ਉਕਤ ਵਪਾਰੀਆਂ ਦੀ ਆਡ਼ ਵਿਚ ਕੋਈ ਸ਼ਰਾਰਤੀ ਅਨਸਰ ਅਾਪਣੇ ਮਕਸਦ ਵਿਚ ਕਾਮਯਾਬ ਨਾ ਹੋਵੇ, ਇਸ ਲਈ ਪੁਲਸ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਾਪਣੇ ਘਰਾਂ, ਗੈਸਟ ਹਾਊਸਾਂ, ਸ਼ੈਲਰਾਂ ਅਤੇ ਫੈਕਟਰੀਆਂ ਆਦਿ ਵਿਚ ਕਿਰਾਏ ’ਤੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਜਾਣਕਾਰੀ ਪੁਲਸ ਨੂੰ ਮੁਹੱਇਆ ਕਰਵਾਉਣ। 
ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਅਣਜਾਣ ਵਿਅਕਤੀ ਨੂੰ ਉਦੋਂ ਤੱਕ ਕੋਈ ਵੀ ਵਿਅਕਤੀ ਅਾਪਣੇ ਘਰ ਵਿਚ ਕਿਰਾਏ ’ਤੇ ਨਹੀਂ ਰੱਖੇਗਾ, ਜਦੋਂ ਤੱਕ ਉਹ ਪੁਲਸ ਕੋਲੋਂ ਸਬੰਧਤ ਸਰਟੀਫਿਕੇਟ ਹਾਸਲ ਨਾ ਕਰ ਲਵੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜੇਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਗਿੱਦਡ਼ਬਾਹਾ ਥਾਣੇ ਦੀ ਹੱਦ ਵਿਚ ਪੈਂਦੇ ਪਿੰਡਾਂ ਅਤੇ ਸ਼ਹਿਰ ਵਿਚਲਾ 90 ਫੀਸਦੀ ਲਾਇਸੈਂਸੀ ਅਸਲਾ ਪੁਲਸ ਕੋਲ ਜਮ੍ਹਾ ਹੋ ਚੁੱਕਾ ਹੈ ਅਤੇ ਜਲਦ ਹੀ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ’ਤੇ ਬਾਕੀ ਅਸਲਾ ਜਮ੍ਹਾ ਨਾ ਕਰਵਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 


Related News