ਮੁੱਖ ਸਾਜ਼ਿਸ਼ਕਾਰ ਪਿਸਤੌਲ ਸਮੇਤ ਗ੍ਰਿਫ਼ਤਾਰ, 20 ਲੱਖ ਨਕਦ ਅਤੇ 50 ਲੱਖ ਦੇ ਡਰਾਫ਼ਟ ਮਿਲੇ

Thursday, Dec 27, 2018 - 02:26 AM (IST)

ਮੁੱਖ ਸਾਜ਼ਿਸ਼ਕਾਰ ਪਿਸਤੌਲ ਸਮੇਤ ਗ੍ਰਿਫ਼ਤਾਰ, 20 ਲੱਖ ਨਕਦ ਅਤੇ 50 ਲੱਖ ਦੇ ਡਰਾਫ਼ਟ ਮਿਲੇ

ਪਟਿਆਲਾ, (ਬਲਜਿੰਦਰ)- ਪਟਿਆਲਾ ਪੁਲਸ ਨੇ ਮਾਰਕਫੈੱਡ ਦੇ ਐੱਮ. ਡੀ. ਵਰੁਣ ਰੂਜਮ ਦੇ ਸਹੁਰਾ ਸੇਵਾਮੁਕਤ ਐੈੱਸ. ਈ. ਸਵਰਨ ਸਿੰਘ ਦੇ ਕਤਲ ਦੇ ਮਾਮਲੇ ਨੂੰ ਹੱਲ ਕਰਦਿਆਂ ਮੁੱਖ ਦੋਸ਼ੀ ਚਰਨ ਸਿੰਘ ਉਰਫ਼ ਚਿੰਨੂ ਵਾਸੀ ਪਿੰਡ ਦੁਖੇਡ਼ੀ ਥਾਣਾ ਸਾਹਾ ਜ਼ਿਲਾ ਅੰਬਾਲਾ (ਹਰਿਆਣਾ) ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।  
   ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਾਜਪੁਰਾ ਵਿਖੇ ਪਿਛਲੇ ਮਹੀਨੇ ਸੇਵਾਮੁਕਤ ਹੋਏ ਐੈੱਸ. ਈ. ਦੇ ਅੰਨ੍ਹੇ ਕਤਲ ਦੇ ਮਾਮਲੇ ਵਿਚ 3 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਚੌਥਾ ਮੁੱਖ ਮੁਲਜ਼ਮ ਚਰਨ ਸਿੰਘ ਉਰਫ਼ ਚਿੰਨੂ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਦੁਖੇਡ਼ੀ ਥਾਣਾ ਸਾਹਾ ਜ਼ਿਲਾ ਅੰਬਾਲਾ (ਹਰਿਆਣਾ) ਭਗੌਡ਼ਾ ਸੀ। ਇਸ ਨੂੰ 25.12.2018 ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿਚ ਵਰਤਿਆ ਦੇਸੀ ਪਿਸਤੌਲ 32 ਬੋਰ ਮੈਗਜ਼ੀਨ ਵਾਲਾ, 2 ਜ਼ਿੰਦਾ ਅਤੇ 1 ਖੋਲ ਕਾਰਤੂਸ ਬਰਾਮਦ ਕਰਵਾਇਆ ਗਿਆ। ਮੁੱਖ ਸਾਜ਼ਿਸ਼ਕਾਰ ਜਗਤਾਰ ਸਿੰਘ ਪਾਸੋਂ 6 ਦਸਤਾਨੇ ਅਤੇ 20 ਲੱਖ ਰੁਪਏ ਬਰਾਮਦ ਕਰਵਾਏ  ਗਏ ਹਨ।
  ®ਐੱਸ. ਐੈੱਸ. ਪੀ. ਨੇ ਦੱਸਿਆ ਕਿ ਇਸ ਮੁਕੱਦਮੇ ਦੀ ਤਫਤੀਸ਼ ਲਈ ਕਪਤਾਨ ਪੁਲਸ ਇਨਵੈਸਟੀਗੇਸ਼ਨ  ਮਨਜੀਤ ਸਿੰਘ ਬਰਾਡ਼ ਦੀ ਨਿਗਰਾਨੀ ਹੇਠ ਗਠਿਤ ਕੀਤੀ ਗਈ ਸਿੱਟ ਦੇ ਮੈਂਬਰਾਂ ਕ੍ਰਿਸ਼ਨ ਕੁਮਾਰ ਪਾਂਥੇ ਉੱਪ-ਕਪਤਾਨ ਪੁਲਸ ਸਰਕਲ ਰਾਜਪੁਰਾ, ਇੰਸ. ਦਲਬੀਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਰਾਜਪੁਰਾ ਅਤੇ ਇੰਸ. ਸ਼ਮਿੰਦਰ ਸਿੰਘ ਇੰਚਾਰਜ ਸੀ. ਆਈ. ਏ. ਪਟਿਆਲਾ ਨੇ ਸਵਰਨ ਸਿੰਘ ਦੇ 18 ਨਵੰਬਰ ਨੂੰ ਹੋਏ ਅੰਨ੍ਹੇ ਕਤਲ ਸਬੰਧੀ ਦੋਸ਼ੀਆਂ ਜਗਤਾਰ ਸਿੰਘ, ਕਾਰਤਿਕ ਚੌਹਾਨ ਅਤੇ ਸਤਵਿੰਦਰ ਸਿੰਘ ਉਰਫ਼ ਸੱਤਾ ਨੂੰ ਮਿਤੀ 18 ਦਸੰਬਰ ਨੂੰ ਗ੍ਰਿਫ਼ਤਾਰ ਕਰ ਕੇ ਗੁੱਥੀ ਸੁਲਝਾ ਲਈ ਸੀ। ਉਨ੍ਹਾਂ ਦੱਸਿਆ ਕਿ  ਭਗੌੜੇ ਦੋਸ਼ੀ ਚਰਨ ਸਿੰਘ ਉਰਫ਼ ਚਿੰਨੂ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਦੁਖੇਡ਼ੀ ਥਾਣਾ ਸਾਹਾ ਜ਼ਿਲਾ ਅੰਬਾਲਾ ਹਰਿਆਣਾ ਨੂੰ ਗ੍ਰਿਫ਼ਤਾਰ ਕਰਨ ਲਈ 4 ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਹ ਟੀਮਾਂ ਕਈ ਦਿਨਾਂ ਤੋਂ ਲਗਾਤਾਰ ਉੱਤਰ ਪ੍ਰਦੇਸ਼, ਉੱਤਰਾਖੰਡ, ਪਾਉਂਟਾ ਸਾਹਿਬ, ਜਗਾਧਰੀ ਅਤੇ ਅੰਬਾਲਾ  ਦੇ ਖੇਤਰ ਵਿਚ ਲਗਾਤਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਅਾਂ ਸਨ। 
ਕੱਲ 25 ਦਸੰਬਰ ਨੂੰ ਚਰਨ ਸਿੰਘ ਉਰਫ਼ ਚਿੰਨੂ ਨੇ ਅਦਾਲਤ ਰਾਜਪੁਰਾ ਵਿਖੇ ਆਤਮ-ਸਮਰਪਣ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਚਰਨ ਸਿੰਘ ਦਾ 6 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਨੇ ਦੱਸਿਆ ਕਿ ਉਸ ਨੇ ਬਾਕੀ 3 ਸਾਥੀਆਂ ਨਾਲ ਮਿਲ ਕੇ ਪੈਸਿਆਂ ਦੇ ਲਾਲਚ ਵਿਚ 18 ਨਵੰਬਰ ਨੂੰ ਸਵਰਨ ਸਿੰਘ ਦਾ ਕਤਲ ਕੀਤਾ ਸੀ।
 ਵਾਰਦਾਤ ਵਿਚ ਵਰਤਿਆਂ ਦੇਸੀ ਪਿਸਤੌਲ ਮੈਗਜ਼ੀਨ ਵਾਲਾ 32 ਬੋਰ ਸਮੇਤ 6 ਕਾਰਤੂਸ ਜੋ ਉੱਤਰਾਖੰਡ  ’ਚੋਂ 40 ਹਜ਼ਾਰ ਰੁਪਏ ’ਚ ਖਰੀਦਿਆ ਸੀ,  ਨਾਲ ਚਰਨ ਸਿੰਘ ਉਰਫ਼ ਚਿਨੂੰ ਨੇ ਸਵਰਨ ਸਿੰਘ ਦਾ ਸਿਰ ਅਤੇ ਛਾਤੀ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ®ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚਰਨ ਸਿੰਘ ਉਰਫ਼ ਚਿੰਨੂ ਦੀ ਨਿਸ਼ਾਨਦੇਹੀ ’ਤੇ ਪਿੰਡ ਦੁਖੇਡ਼ੀ ਤੋਂ ਦੇਸੀ ਪਿਸਤੌਲ 32 ਬੋਰ ਸਮੇਤ 2 ਕਾਰਤੂਸ ਬਰਾਮਦ ਕਰਵਾਏ ਹਨ। ਪੁੱਛਗਿੱਛ ਦੌਰਾਨ ਦੋਸ਼ੀ ਚਿੰਨੂ ਨੇ ਦੱਸਿਆ  ਕਿ ਸਵਰਨ ਸਿੰਘ ਦਾ ਕਤਲ ਕਰਨ ਤੋਂ ਬਾਅਦ ਪਿਸਤੌਲ ਵਿਚ 1 ਕਾਰਤੂਸ ਫਸ ਗਿਆ ਸੀ।  ਅੱਜ ਚਰਨ ਸਿੰਘ ਉਰਫ਼ ਚਿੰਨੂ ਦੇ ਇੰਕਸ਼ਾਫ ’ਤੇ ਲੁਕਾਏ ਹੋਏ ਕਾਰਤੂਸ ਨੂੰ ਗੱਡੀ ਵਿਚੋਂ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਹੈ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਸਵਰਨ ਸਿੰਘ ਦਾ ਕਤਲ ਗਲਾ ਘੁੱਟ ਕੇ ਕਰਨ ਲਈ ਚੰਡੀਗਡ਼੍ਹ ਗੋਲਫ ਕਲੱਬ  ਵਿਖੇ ਰੇਕੀ ਕੀਤੀ ਸੀ, ਜਿੱਥੇ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਹੱਥਾਂ ’ਚ ਪਾਉਣ ਲਈ 6 ਦਸਤਾਨੇ ਦਿੱਤੇ ਸਨ। ਉਸ ਸਮੇਂ ਸਵਰਨ ਸਿੰਘ ਦਾ ਕਤਲ ਕਰਨ ਵਿਚ ਕਾਮਯਾਬ ਨਾ ਹੋਣ ਕਰ ਕੇ ਦਸਤਾਨੇ ਜਗਤਾਰ ਸਿੰਘ ਇਕੱਠੇ ਕਰ ਕੇ ਘਰ ਲੈ ਗਿਆ ਸੀ।
  ® ਐੈੱਸ. ਐੈੱਸ. ਪੀ. ਨੇ ਦੱਸਿਆ ਕਿ ਜਗਤਾਰ ਸਿੰਘ ਦੇ ਬਿਆਨ ’ਤੇ 6 ਦਸਤਾਨੇ ਬਰਾਮਦ ਕਰਵਾਏ ਗਏ ਹਨ। ਉਸ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਹੈ ਕਿ ਉਸ ਨੇ ਸਵਰਨ ਸਿੰਘ ਨਾਲ ਕਰੋਡ਼ਾਂ ਰੁਪਏ ਦੀ ਠੱਗੀ ਮਾਰੀ ਸੀ। ਉਸ ਵੱਲੋਂ ਦਿੱਤੇ ਹੋਏ ਨਵੇਂ-ਪੁਰਾਣੇ ਪੈਸਿਆਂ ’ਚੋਂ ਕੁੱਝ ਪੈਸੇ ਉਸ ਨੇ ਖਰਚ ਕਰ ਲਏ ਸਨ। ਬਾਕੀ 20 ਲੱਖ ਰੁਪਏ ਉਸ ਨੇ ਬੈਗ ਵਿਚ ਪਾ ਕੇ ਆਪਣੇ ਘਰ ਪਏ ਹੋਏ ਬੈੈੱਡ  ਬਾਕਸ ਵਿਚ ਲੁਕਾ ਕੇ ਰੱਖੇ ਹੋਏ ਹਨ, ਜੋ ਜਗਤਾਰ ਸਿੰਘ ਦੀ ਨਿਸ਼ਾਨਦੇਹੀ ’ਤੇ  ਬਰਾਮਦ ਕੀਤੇ ਗਏ ਹਨ। 50 ਲੱਖ ਰੁਪਏ ਦੇ ਡਰਾਫਟ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਬਾਕੀ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News