ਸ਼ੱਕੀ ਹਾਲਤ ''ਚ ਘੁੰਮ ਰਹੇ ਵਿਅਕਤੀ ਕੋਲੋਂ ਦੇਸੀ ਪਿਸਤੌਲ ਬਰਾਮਦ
Monday, Dec 15, 2025 - 02:12 PM (IST)
ਫਿਰੋਜ਼ਪੁਰ (ਮਲਹੋਤਰਾ) : ਪੁਲਸ ਨੇ ਗਸ਼ਤ ਦੇ ਦੌਰਾਨ ਸ਼ੱਕੀ ਹਾਲਤ 'ਚ ਘੁੰਮ ਰਹੇ ਇੱਕ ਵਿਅਕਤੀ ਕੋਲੋਂ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਥਾਣਾ ਮੱਖੂ ਦੇ ਏ. ਐੱਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਾਰਨ ਐਤਵਾਰ ਉਨਾਂ ਦੀ ਅਗਵਾਈ ਵਿਚ ਟੀਮ ਸਤਲੁਜ ਦਰਿਆ ਬੰਨ੍ਹ ਤੇ ਗਸ਼ਤ ਕਰ ਰਹੀ ਸੀ।
ਜਦ ਉਹ ਪਿੰਡ ਕੋਟ ਕਾਇਮ ਖਾਂ ਦੇ ਕੋਲ ਪਹੁੰਚੇ ਤਾਂ ਉੱਥੇ ਸ਼ੱਕੀ ਹਾਲਤ ਵਿਚ ਆ ਰਹੇ ਇੱਕ ਵਿਅਕਤੀ ਨੇ ਪੁਲਸ ਨੂੰ ਦੇਖ ਕੇ ਆਪਣਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ 'ਤੇ ਉਸ ਨੂੰ ਫੜ੍ਹ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਦੇਸੀ ਪਿਸਤੌਲ 315 ਬੋਰ ਬਰਾਮਦ ਹੋਇਆ। ਦੋਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਗੁਗਲੀ ਵਜੋਂ ਹੋਈ ਹੈ।
