ਜਲੰਧਰ ਪੁਲਸ ਦੀ ਵੱਡੀ ਕਾਰਵਾਈ! 2 ਮੁਲਜ਼ਮ ਗ੍ਰਿਫ਼ਤਾਰ, 3 ਪਿਸਤੌਲ 32 ਬੋਰ ਸਣੇ 6 ਜ਼ਿੰਦਾ ਰੋਂਦ ਬਰਾਮਦ
Monday, Dec 22, 2025 - 03:58 PM (IST)
ਜਲੰਧਰ (ਵਰੁਣ, ਪੰਕਜ, ਕੁੰਦਨ, ਸੋਨੂੰ)- ਕਮਿਸ਼ਨਰੇਟ ਪੁਲਸ ਜਲੰਧਰ ਦੀ CIA-ਸਟਾਫ਼ ਟੀਮ ਨੇ ਇਕ ਮਹੱਤਵਪੂਰਨ ਕਾਰਵਾਈ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 3 ਪਿਸਤੌਲ 32 ਬੋਰ ਅਤੇ 6 ਜ਼ਿੰਦਾ ਰੋਂਦ 32 ਬੋਰ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਕਮਿਸ਼ਨਰ ਪੁਲਸ ਜਲੰਧਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਮਨਪ੍ਰੀਤ ਸਿੰਘ ਢਿੱਲੋਂ, DCP/INV,ਜਯੰਤ ਪੁਰੀ, ADCP/INV ਅਤੇ ਸ੍ਰੀ ਅਮਰਬੀਰ ਸਿੰਘ, ACP/D ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ, ਇੰਚਾਰਜ CIA-ਸਟਾਫ਼ ਜਲੰਧਰ ਦੀ ਅਗਵਾਈ ਵਿੱਚ ਅਮਲ ਵਿੱਚ ਲਿਆਂਦੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ
ਉਨ੍ਹਾਂ ਦੱਸਿਆ ਕਿ ਮਿਤੀ 21.12.2025 ਨੂੰ CIA-ਸਟਾਫ਼ ਦੀ ਪੁਲਸ ਟੀਮ ਵੱਲੋਂ ਨਾਖਾ ਵਾਲੇ ਬਾਗ, ਜਲੰਧਰ ਤੋਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੋਹਨ ਕਲਿਆਣ ਪੁੱਤਰ ਰਵੀ ਕਲਿਆਣ ਵਾਸੀ ਮਕਾਨ ਨੰਬਰ 1238, ਬੂਟਾ ਪਿੰਡ, ਜਲੰਧਰ ਅਤੇ ਰੋਸ਼ਨ ਸਾਰਕੀ ਉਰਫ਼ ਨੇਪਾਲੀ ਪੁੱਤਰ ਰਿੰਕੂ ਸਾਰਕੀ ਵਾਸੀ ਬੂਟਾ ਮੰਡੀ, ਜਲੰਧਰ ਵਜੋਂ ਹੋਈ ਹੈ। ਪੁਲਸ ਵੱਲੋਂ ਤਲਾਸ਼ੀ ਦੌਰਾਨ ਰੋਸ਼ਨ ਸਾਰਕੀ ਕੋਲੋਂ 02 ਪਿਸਟਲ 32 ਬੋਰ ਸਮੇਤ 04 ਜਿੰਦਾ ਰੋਦ ਅਤੇ ਰੋਹਨ ਕਲਿਆਣ ਕੋਲੋਂ 01 ਪਿਸਟਲ 32 ਬੋਰ ਸਮੇਤ 2 ਜ਼ਿੰਦਾ ਰੋਂਦ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਹੋਏ ਨਗਰ ਕਰੀਤਨ ਦੇ ਵਿਰੋਧ ਕਰਨ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਇਸ ਸਬੰਧੀ ਥਾਣਾ ਭਾਰਗੋ ਕੈਂਪ, ਜਲੰਧਰ ਵਿਖੇ ਮੁਕੱਦਮਾ ਨੰਬਰ 207 ਮਿਤੀ 21 ਦਸੰਬਰ ਅਧੀਨ ਧਾਰਾਵਾਂ 25-54-59 ਆਰਮਜ਼ ਐਕਟ ਦਰਜ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਦੋਸ਼ੀ ਰੋਹਨ ਕਲਿਆਣ ਦੇ ਖ਼ਿਲਾਫ ਪਹਿਲਾਂ ਵੀ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿਖੇ ਇੱਕ ਮੁਕੱਦਮਾ ਦਰਜ ਹੈ, ਜਿਸ ਵਿੱਚ ਦੋਸ਼ੀ ਭਗੌੜਾ ਕਰਾਰ ਸੀ। ਦੋਹਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ। ਜਲੰਧਰ ਪੁਲਸ ਸ਼ਹਿਰ ਵਿੱਚ ਕਾਨੂੰਨ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਰ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਕਈ ਅਫ਼ਸਰ ਜਾਂਚ ਦੇ ਘੇਰੇ 'ਚ! ਡਿੱਗ ਸਕਦੀ ਹੈ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
