ਬੁਢਲਾਡਾ ਪੁਲਸ ਨੂੰ ਮਿਲੀ ਵੱਡੀ ਸਫਲਤਾ, ਨੌਜਵਾਨ ਤੋਂ ਪਿਸਤੌਲ ਸਮੇਤ 2 ਕਾਰਤੂਸ ਬਰਾਮਦ

Saturday, Dec 13, 2025 - 08:11 PM (IST)

ਬੁਢਲਾਡਾ ਪੁਲਸ ਨੂੰ ਮਿਲੀ ਵੱਡੀ ਸਫਲਤਾ, ਨੌਜਵਾਨ ਤੋਂ ਪਿਸਤੌਲ ਸਮੇਤ 2 ਕਾਰਤੂਸ ਬਰਾਮਦ

ਬੁਢਲਾਡਾ,(ਬਾਂਸਲ) : ਸਥਾਨਕ ਸਿਟੀ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਇੱਕ ਸ਼ੱਕੀ ਵਿਅਕਤੀ ਨੂੰ ਦੌਰਾਨੇ ਗਸ਼ਤ ਉਸਦੀ ਜਾਂਚ ਕੀਤੀ ਗਈ ਤੇ ਉਸ ਕੋਲੋ ਨਾਜਾਇਜ਼ ਹਥਿਆਰ ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਵਿਅਕਤੀ ਤੋਂ ਮੌਕੇ 'ਤੇ ਹਥਿਆਰ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਐਸ.ਐਚ.ਓ. ਸਿਟੀ ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਜੰਗੀ ਪੱਧਰ 'ਤੇ ਪੁਲਸ ਚੌਕਸੀ ਵਧਾਈ ਹੋਈ ਸੀ। ਇਸ ਦੌਰਾਨ ਫੁੱਟਵਾਲ ਚੌਕ ਤੋਂ ਗੁਰੂ ਨਾਨਕ ਕਾਲਜ ਵਿੱਚਕਾਰ ਇੱਕ ਸ਼ੱਕੀ ਵਿਅਕਤੀ ਪੈਦਲ ਆ ਰਿਹਾ ਸੀ ਤਾਂ ਪੁਲਸ ਨੂੰ ਸ਼ੱਕ ਪੈਣ ਤੇ ਹੌਲਦਾਰ ਜਗਸੀਰ ਸਿੰਘ ਨੇ ਉਸਦੀ ਜਾਂਚ ਕੀਤੀ ਤਾਂ ਉਸ ਪਾਸੋਂ 32 ਬੋਰ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਈ। ਜਿਸ ਦੀ ਪਹਿਚਾਣ ਰਘਵੀਰ ਸਿੰਘ ਉਰਫ ਰਵੀ ਪਿੰਡ ਫਫੜੇ ਭਾਈਕੇ ਵਜੋਂ ਹੋਈ। 
ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀ ਦੇ ਖਿਲਾਫ ਪਹਿਲਾ ਵੀ ਨਾਜਾਇਜ਼ ਅਸਲੇ ਸਬੰਧੀ 13-12-24 ਨੂੰ ਰਾਜਸਥਾਨ ਦੇ ਸ਼ਹਿਰ ਤਲਵਾੜਾ ਵਿਖੇ ਵੀ ਮੁਕੱਦਮਾ ਦਰਜ ਹੈ। ਜਿਸ ਨੂੰ ਗ੍ਰਿਫਤਾਰ ਕਰਕੇ ਪੁੱਛ ਗਿੱਛ ਜਾਰੀ ਹੈ। ਕੁਝ ਅਹਿਮ ਖੁਲਾਸੇ ਸਾਹਮਣੇ ਆ ਸਕਦੇ ਹਨ। 


author

Shubam Kumar

Content Editor

Related News