ਪੰਜਾਬ ''ਚ ਭਿਆਨਕ ਹਾਦਸੇ ਨੇ ਵਿਛਾਏ ਸੱਥਰ, 2 ਵਿਅਕਤੀਆਂ ਦੀ ਮੌਤ
Sunday, Jul 20, 2025 - 04:50 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਥਾਣਾ ਰੂੜੇਕੇ ਕਲਾਂ ਅਧੀਨ ਪੈਂਦੇ ਪਿੰਡ ਘੁੰਨਸ ਨੇੜੇ ਬੀਤੀ 17 ਜੁਲਾਈ ਦੀ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਤੇਜ਼ ਰਫ਼ਤਾਰ ਪਿੱਕਅੱਪ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਛੇ ਸਾਲਾ ਬੱਚਾ ਜ਼ਖਮੀ ਹੋ ਗਿਆ। ਮੁਦਈ ਰਨੋਜ ਠਾਕੁਰ ਪੁੱਤਰ ਸਤਿਆਦੇਵ ਠਾਕੁਰ ਵਾਸੀ ਕੋਰੀ ਮੰਡਲ ਟੋਲਾ, ਪਿੰਡ ਜਾਨਕੀਨਗਰ ਚੱਕਲਾ, ਜ਼ਿਲ੍ਹਾ ਪੂਰਨੀਆ, ਬਿਹਾਰ ਨੇ ਥਾਣਾ ਰੂੜੇਕੇ ਕਲਾਂ ਵਿਖੇ ਬਿਆਨ ਦਰਜ ਕਰਵਾਇਆ ਕਿ ਉਹ ਪੇਪਰ ਫੈਕਟਰੀ ਧੌਲਾ ਵਿੱਚ ਕੰਮ ਕਰਦਾ ਹੈ ਅਤੇ ਮ੍ਰਿਤਕ ਸੁਨੀਲ ਸਾਹ ਵੀ ਉਸੇ ਫੈਕਟਰੀ ਵਿੱਚ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ 'ਤੇ ਪੁਲਸ ਦੀ ਵੱਡੀ ਕਾਰਵਾਈ, 5 ਔਰਤਾਂ ਤੇ ਹੋਟਲ ਮਾਲਕ ਗ੍ਰਿਫ਼ਤਾਰ
ਰਨੋਜ ਠਾਕੁਰ ਦੇ ਬਿਆਨ ਅਨੁਸਾਰ, ਮਿਤੀ 17 ਜੁਲਾਈ 2025 ਨੂੰ ਸੁਨੀਲ ਸਾਹ ਦਾ ਛੇ ਸਾਲਾ ਬੇਟਾ ਅਮਨ ਕੁਮਾਰ ਬਿਮਾਰ ਸੀ। ਸੁਨੀਲ ਸਾਹ ਆਪਣੇ ਬੇਟੇ ਨੂੰ ਦਵਾਈ ਦਿਵਾਉਣ ਲਈ ਪਿੰਡ ਘੁੰਨਸ ਲੈ ਕੇ ਗਏ ਸਨ। ਜਦੋਂ ਉਹ ਰਾਤ ਕਰੀਬ 9:00 ਵਜੇ ਫੈਕਟਰੀ ਵੱਲ ਗੰਦੇ ਨਾਲੇ ਵਾਲੀ ਸਾਈਡ ਤੋਂ ਵਾਪਸ ਆ ਰਹੇ ਸਨ, ਤਾਂ ਇੱਕ ਪਿੱਕਅੱਪ ਗੱਡੀ ਨੰਬਰ PB-13BD-2882 ਤਪਾ ਸਾਈਡ ਤੋਂ ਬਹੁਤ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਆ ਰਹੀ ਸੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਲਈ ਵੱਡਾ ਤੋਹਫ਼ਾ
ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਗੱਡੀ ਚਲਾਉਂਦਿਆਂ ਸੁਨੀਲ ਸਾਹ, ਪ੍ਰਕਾਸ਼ ਸਾਹ ਅਤੇ ਅਮਨ ਕੁਮਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਦੇ ਨਤੀਜੇ ਵਜੋਂ ਸੁਨੀਲ ਸਾਹ ਅਤੇ ਪ੍ਰਕਾਸ਼ ਸਾਹ ਨੂੰ ਜ਼ਿਆਦਾ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਬੱਚੇ ਅਮਨ ਕੁਮਾਰ ਨੂੰ ਵੀ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ ਕਰਨਾ ਪਵੇਗਾ ਕੰਮ
ਥਾਣਾ ਰੂੜੇਕੇ ਕਲਾਂ ਪੁਲਸ ਨੇ ਮੁਦਈ ਰਨੋਜ ਠਾਕੁਰ ਦੇ ਬਿਆਨਾਂ ਦੇ ਆਧਾਰ 'ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਅਣਪਛਾਤੇ ਪਿੱਕਅੱਪ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਡਰਾਈਵਰ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਹਾਦਸੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8