ਥੈਲੇਸੀਮੀਆ ਨਾਲ ਪੀੜਤ ਬੱਚਿਆਂ ਨਾਲ ਫਾਜ਼ਿਲਕਾ ਪੁਲਸ ਮੁਖੀ ਨੇ ਬਿਤਾਏ ਖ਼ੁਸ਼ੀ ਦੇ ਪਲ, ਬੱਚਿਆਂ ਦੇ ਖਿੜੇ ਚਿਹਰੇ

Sunday, Sep 22, 2024 - 12:54 AM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ)- ਕਹਿੰਦੇ ਹਨ ਕਿ ਖੁਸ਼ੀ ਵੰਡਣ ਨਾਲ ਦੁੱਗਣੀ ਹੁੰਦੀ ਹੈ ਅਤੇ ਜਿਸ ਨੂੰ ਖੁਸ਼ੀ ਮਿਲਦੀ ਹੈ ਕਈ ਵਾਰ ਉਸ ਦੀ ਜਿੰਦਗੀ ਹੀ ਬਦਲ ਜਾਂਦੀ ਹੈ। ਇਸੇ ਤਰ੍ਹਾਂ ਹੀ ਫਾਜ਼ਿਲਕਾ ਦੇ ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾੜ ਨੇ ਥੈਲੇਸੀਮੀਆ ਬਿਮਾਰੀ ਨਾਲ ਲੜਾਈ ਲੜ ਰਹੇ ਬੱਚਿਆਂ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ, ਜਿਸ ਨਾਲ ਬੱਚਿਆਂ ਅਤੇ ਉਨ੍ਹਾਂ ਦੇ ਮਾਪੀਆਂ ਦੇ ਚਿਹਰੇ 'ਤੇ ਖੁਸ਼ੀ ਵੇਖਣ ਨੂੰ ਮਿਲੀ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐੱਸ.ਐੱਸ.ਪੀ. ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਪਤਾ ਲਗਿਆ ਕਿ ਫਾਜ਼ਿਲਕਾ 'ਚ ਥੈਲੇਸੀਮੀਆ ਨਾਲ ਪੀੜਤ ਬੱਚੇ ਹਨ ਤਾਂ ਉਨ੍ਹਾਂ ਆਪਣੇ ਦਫ਼ਤਰ ਵਿਖੇ ਬੱਚਿਆਂ ਅਤੇ ਮਾਪੀਆਂ ਨੂੰ ਬੁਲਾਈਆ ਅਤੇ ਤੇ ਉਨ੍ਹਾਂ ਨਾਲ ਸਮਾਂ ਬਿਤਾਇਆ। ਇਸ ਮੌਕੇ ਉਨ੍ਹਾਂ ਬੱਚਿਆਂ ਅਤੇ ਮਾਪੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਪੁੱਛਿਆ ਅਤੇ ਬੱਚਿਆਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਵੀ ਕੀਤੀਆ।

PunjabKesari

ਪੁਲਸ ਥੈਲੇਸੀਮੀਆ ਬੱਚਿਆਂ ਲਈ ਖੇਡ ਮੁਕਾਬਲੇ ਸ਼ੁਰੂ ਕਰਵਾਏਗੀ
ਫਾਜ਼ਿਲਕਾ ਦੇ ਐੱਸ.ਐੱਸ.ਪੀ. ਬਰਾੜ ਨੇ ਕਿਹਾ ਕਿ ਥੈਲੇਸੀਮੀਆ ਨਾਲ ਲੜ ਰਹੇ ਬੱਚਿਆਂ ਲਈ ਕੋਈ ਵੀ ਵਿਸ਼ੇਸ਼ ਖੇਡ ਪ੍ਰੋਗਰਾਮ ਨਹੀਂ ਹੁੰਦੇ ਤਾਂ ਅਸੀਂ ਪਹਿਲ ਕਦਮੀ ਕਰਦੇ ਹੋਏ ਇਨ੍ਹਾਂ ਬੱਚਿਆਂ ਲਈ ਖੇਡ ਪ੍ਰੋਗਰਾਮ ਪਰੇਡ ਸ਼ੁਰੂ ਕਰਾਂਗੇ ਤਾਂ ਦੂਜੇ ਪਾਸੇ ਬੱਚਿਆਂ ਦੇ ਚਿਹਰੇ ਖਿੜੇ ਹੋਏ ਵੇਖਣ ਨੂੰ ਮਿਲੇ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਦੇ ਨਾਲ ਹਮੇਸ਼ਾ ਆਪਣਾ ਸਹਿਯੋਗ ਕਰਨਗੇ ਅਤੇ ਪ੍ਰਸਾਸ਼ਨ ਤਾਲਮੇਲ ਕਰ ਕੇ ਇਨ੍ਹਾਂ ਲਈ ਇਲਾਜ ਦੇ ਹੋਰ ਕੜੇ ਪ੍ਰਬੰਧ ਕਰਨਗੇ।

'ਅਸੀਂ ਧਨੰਵਾਦੀ ਹਾਂ ਜਿਨ੍ਹਾਂ ਨੇ ਸਾਡੀ ਉਮਰ ਵਧਾਉਣ ਚ ਆਪਣਾ ਯੋਗਦਾਨ ਪਾਇਆ'
ਇਸ ਮੌਕੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘਰ ਉਦਾਸ ਬੈਠੇ ਸੀ ਤਾਂ ਜਿਵੇਂ ਹੀ ਸਾਨੂੰ ਫੋਨ ਆਈਆ ਕਿ ਤੁਹਾਨੂੰ ਫਾਜ਼ਿਲਕਾ ਦੇ ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾੜ ਨੇ ਆਪਣੇ ਦਫ਼ਤਰ ਬੁਲਾਈਆ ਹੈ ਤਾਂ ਇੱਕਦਮ ਹੀ ਸਾਡੇ ਚਿਹਰੇ ਖਿੱੜ ਗਏ ਅਤੇ ਅਸੀਂ ਤਿਆਰ ਹੋ ਗਏ। ਉਨ੍ਹਾਂ ਪੁਲਸ ਮੁਖੀ ਦਾ ਧਨੰਵਾਦ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਸਾਨੂੰ ਖੁਸ਼ੀ ਦੇ ਪੱਲ ਦਿੱਤੇ ਅਤੇ ਸਾਡੀ ਉਮਰ ਵਧਾਉਣ 'ਚ ਆਪਣਾ ਯੋਗਦਾਨ ਪਾਇਆ। ਅਜਿਹੇ ਅਫ਼ਸਰ ਪੰਜਾਬ ਭਰ 'ਚ ਹੋਣ ਤਾਂ ਸਾਨੂੰ ਡਾਕਟਰ ਵੀ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ- ਤਲਾਕ ਤੋਂ ਬਾਅਦ ਗ਼ੈਰ ਔਰਤ ਨਾਲ ਨਾਜਾਇਜ਼ ਸਬੰਧ ! ਸ਼ੱਕ 'ਚ ਛੋਟੇ ਭਰਾ ਨੇ ਮਾਰ'ਤਾ ਵੱਡਾ ਭਰਾ

ਵਿਆਹ ਤੋਂ ਪਹਿਲਾ ਕੁੰਡਲੀ ਨਾਲੋ ਥੈਲੇਸੀਮੀਆ ਦਾ ਟੈਸਟ ਜ਼ਰੂਰੀ
ਥੈਲੇਸੀਮੀਆ ਨਾਲ ਪੀੜਤ ਬੱਚਿਆਂ ਦੇ ਮਾਪੀਆਂ ਨੇ ਕਿਹਾ ਕਿ ਵਿਆਹ ਮੌਕੇ ਜਦੋਂ ਆਪਾਂ ਕੰਡਲੀ ਮਿਲਾਉਂਦੇ ਹਾਂ ਤਾਂ ਉਸ ਦੇ ਨਾਲ ਹੀ ਸਾਨੂੰ ਥੈਲੇਸੀਮੀਆ ਬਿਮਾਰੀ ਦਾ ਟੈਸਟ ਵੀ ਕਰਵਾਉਣਾ ਜ਼ਰੂਰੀ ਹੈ ਜੋ ਆਉਣ ਵਾਲੇ ਭਵਿੱਖ 'ਚ ਲਾਹੇਵੰਦ ਹੋਵੇਗਾ। ਇਸ ਮੌਕੇ ਉਨ੍ਹਾਂ ਐੱਸ.ਐੱਸ.ਪੀ. ਫਾਜ਼ਿਲਕਾ ਨੂੰ ਅਪੀਲ ਕੀਤੀ ਕਿ ਤੁਸੀਂ ਵੀ ਆਪਣੇ ਮੁਲਾਜ਼ਮਾਂ ਨੂੰ ਇਸ ਸਬੰਧੀ ਜਾਗਰੂਕ ਜਰੂਰ ਕਰੋ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News