ਕੁਲਬੀਰ ਸਿੰਘ ਜ਼ੀਰਾ ਨੇ ਖਹਿਰਾ ਦੇ ਘਰ ''ਤੇ ਕਾਰਵਾਈ ਨੂੰ ਦੱਸਿਆ ‘ਬਦਲਾਖੋਰੀ’
Monday, Feb 23, 2026 - 03:20 PM (IST)
ਜ਼ੀਰਾ: ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਢਾਹੁਣ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ ਹੈ। ਇੱਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਇਸ ਨੂੰ ਸਰਕਾਰ ਦੀ 'ਬਦਲਾਖੋਰੀ ਦੀ ਨੀਤੀ' ਅਤੇ ਘਟੀਆ ਹਰਕਤ ਕਰਾਰ ਦਿੱਤਾ।
ਜ਼ੀਰਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇੱਕ 'ਧੜੱਲੇਦਾਰ ਲੀਡਰ' ਹਨ ਅਤੇ ਉਹਨਾਂ ਦੀ ਆਵਾਜ਼ ਨੂੰ ਅਜਿਹੀਆਂ ਕਾਰਵਾਈਆਂ ਨਾਲ ਦਬਾਇਆ ਨਹੀਂ ਜਾ ਸਕਦਾ ਉਨ੍ਹਾਂ ਸਵਾਲ ਚੁੱਕਿਆ ਕਿ ਸਰਕਾਰ ਲੋਕਾਂ ਦੇ ਘਰ ਬਣਾਉਣ ਦੀ ਬਜਾਏ ਬੋਲਣ ਵਾਲੇ ਆਗੂਆਂ ਦੇ ਘਰ ਢਾਹ ਰਹੀ ਹੈ। ਜ਼ੀਰਾ ਨੇ ਚੁਣੌਤੀ ਦਿੱਤੀ ਕਿ ਸਰਕਾਰ ਪਹਿਲਾਂ ਆਪਣੇ ਲੀਡਰਾਂ ਅਤੇ ਅਹੁਦੇਦਾਰਾਂ ਦੇ ਪਿੰਡਾਂ ਵਿਚ ਜਾ ਕੇ ਨਿਸ਼ਾਨਦੇਹੀ ਕਰਵਾਏ ਕਿ ਉਨ੍ਹਾਂ ਨੇ ਕਿੰਨੇ ਕਬਜ਼ੇ ਕੀਤੇ ਹੋਏ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਖਹਿਰਾ ਦੀ ਜਾਇਦਾਦ ਦੇ ਕਾਗਜ਼ ਸਹੀ ਹਨ ਅਤੇ ਇਹ ਉਨ੍ਹਾਂ ਦੀ ਨਿੱਜੀ ਜਾਇਦਾਦ ਹੈ। ਜ਼ੀਰਾ ਨੇ ਚੇਤਾਵਨੀ ਦਿੱਤੀ ਕਿ ਸਮੁੱਚਾ ਪੰਜਾਬ ਖਹਿਰਾ ਦੇ ਨਾਲ ਖੜ੍ਹਾ ਹੈ ਅਤੇ ਜੂਨ ਮਹੀਨੇ ਤੋਂ ਬਾਅਦ ਜਨਤਾ ‘ਆਪ’ ਵਿਧਾਇਕਾਂ ਤੋਂ ਸਵਾਲ ਪੁੱਛੇਗੀ।
