ਮੱਦੋਕੇ ਸਕੂਲ ਵਿਖੇ ਧਰਨੇ ਉਪਰ ਬੈਠੇ ਅਧਿਆਪਕਾਂ ’ਚੋਂ ਇਕ ਦੀ ਹਾਲਤ ਹੋਈ ਗੰਭੀਰ

02/26/2021 5:45:07 PM

ਅਜੀਤਵਾਲ (ਰੱਤੀ ਕੋਕਰੀ): ਗੁਰੂ ਹਰਿਗੋਬਿੰਦ ਹਾਈ ਸਕੂਲ ਗੁਰੂਸਰ ਮੱਦੋਕੇ ਵਿਖੇ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਚੌਥੇ ਗੇੜ ਦੀ ਮੀਟਿੰਗ ਵਿਚ ਕੋਈ ਵੀ ਸਿੱਟਾ ਨਾ ਨਿਕਲਣ ਕਾਰਨ    ਅਧਿਆਪਕਾਂ ਵੱਲੋਂ ਮੁਲਤਵੀ ਧਰਨਾ ਜਾਰੀ ਰੱਖਿਆ ਜਾ ਰਿਹਾ ਹੈ। ਸਕੂਲ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰ ਨਾ ਲਏ ਜਾਣ ਕਾਰਨ ਅਧਿਆਪਕ ਬੇਹੱਦ ਮਾਨਸਿਕ ਪਰੇਸ਼ਾਨੀਆਂ ਵਿੱਚੋਂ ਗੁਜ਼ਰ ਰਹੇ ਹਨ।

ਇਹ ਵੀ ਪੜ੍ਹੋ:  ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਤੋਂ ਖਫ਼ਾ ਨੌਜਵਾਨ ਨੇ ਸ਼ਰੇਆਮ ਸੱਥ 'ਚ ਐਲਾਨ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਧਰਨੇ ਉਪਰ ਬੈਠੇ ਅਧਿਆਪਕਾਂ ਵਿੱਚੋਂ ਕਈ ਅਧਿਆਪਕ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਹਨ। ਅੱਜ ਸਵੇਰੇ ਅਧਿਆਪਕ ਪਰਮਜੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਇਸ ਸੰਬੰਧੀ ਧਰਨੇ ਤੇ ਬੈਠੇ ਅਧਿਆਪਕਾਂ ਨੇ ਇਸ ਦੇ ਜ਼ਿੰਮੇਵਾਰ ਸਕੂਲ ਟਰੱਸਟ ਨੂੰ ਠਹਿਰਾਉਂਦਿਆਂ ਕਿਹਾ ਕਿ ਉਹ ਆਖ਼ਰੀ ਸਾਹ ਤੱਕ ਸੰਘਰਸ਼ ਵਿੱਚ ਡਟੇ ਰਹਿਣਗੇ। ਇਸ ਦੌਰਾਨ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਟਰੱਸਟ ਹੀ ਹੋਵੇਗਾ। ਅਧਿਆਪਕਾਂ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹਾ ਪੁਲਸ ਮੁਖੀ ਨਾਲ ਵੀ ਉਨ੍ਹਾਂ ਦੀ ਮੀਟਿੰਗ ਹੋਈ ਸੀ ਤੇ ਉਨ੍ਹਾਂ ਅਧਿਆਪਕਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਵੀ ਦਿੱਤਾ ਸੀ ਧਰਨੇ ਤੇ ਬੈਠੇ ਅਧਿਆਪਕ ਹਰਮੀਤ ਕੌਰ ਤੇ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਹੈ। ਇਸ ਮੌਕੇ ਬਲਜੀਤ ਕੌਰ, ਅਮਰਜੀਤ ਕੌਰ, ਹਰਮਿੰਦਰ ਕੌਰ, ਸੁਖਦੀਪ ਕੌਰ ਆਦਿ ਅਧਿਆਪਕ ਹਾਜ਼ਰ ਸਨ।

ਗੁਰੂਹਰਸਹਾਏ: ਨੌ ਦਿਨ ਪਹਿਲਾਂ ਘਰੋਂ ਕੰਮ 'ਤੇ ਗਿਆ ਵਿਅਕਤੀ, ਅੱਜ ਇਸ ਹਾਲਤ 'ਚ ਲਾਸ਼ ਦੇਖ ਪਰਿਵਾਰ ਦੇ ਉੱਡੇ ਹੋਸ਼


Shyna

Content Editor

Related News