ਸਰਹੱਦੀ ਪਿੰਡ ਕੋਹਰ ਸਿੰਘ ਵਾਲਾ ਦੀ ਜ਼ਮੀਨ ’ਚੋਂ ਇਕ ਡਰੋਨ ਬਰਾਮਦ
Monday, Dec 15, 2025 - 05:21 PM (IST)
ਗੁਰੂਹਰਸਹਾਏ (ਸਿਕਰੀ) : ਇੱਥੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਰਹੱਦੀ ਪਿੰਡ ਕੋਹਰ ਸਿੰਘ ਵਾਲਾ ਦੀ ਜ਼ਮੀਨ ’ਚੋਂ ਇਕ ਡਰੋਨ ਡੀ. ਜੀ. ਆਈ. ਮਾਵਿਕ 3 ਕਲਾਸਿਕ ਸਮੇਤ ਬੈਟਰੀ ਬਰਾਮਦ ਕੀਤਾ ਹੈ। ਇਸ ਸਬੰਧ 'ਚ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਏਅਰ ਕਰਾਫਟ ਐਕਟ 1934 ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਮਿਤੀ 13 ਦਸੰਬਰ 2025 ਨੂੰ ਇੰਸਪੈਕਟਰ ਮੁਕੇਸ਼ ਬਾਬੂ ਕੰਪਨੀ ਕਮਾਂਡਰ ‘ਬੀ’ ਕੰਪਨੀ 160 ਬਟਾਲੀਅਨ ਬੀ. ਐੱਸ. ਐੱਫ. ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਕੋਹਰ ਸਿੰਘ ਵਾਲਾ ਦੀ ਜ਼ਮੀਨ ਬੀ. ਓ. ਪੀ. ਡੀ. ਆਰ. ਡੀ. ਨਾਥ ਵਿਚ ਡਰੋਨ ਡਿੱਗਿਆ ਪਿਆ ਹੈ। ਜਾਂਚ ਕਰਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਜਗ੍ਹਾ ’ਤੇ ਸਰਚ ਦੌਰਾਨ ਇਕ ਡਰੋਨ ਡੀ. ਜੀ. ਆਈ. ਮਾਵਿਕ 3 ਕਲਾਸਿਕ ਸਮੇਤ ਬੈਟਰੀ ਅਤੇ ਬਿਨਾਂ ਫਰੰਟ ਗਾਮਿਬਲ ਕੈਮਰਾ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
