ਡਿਪਾਰਟਮੈਂਟਲ ਸਟੋਰ ''ਚੋਂ ਚੋਰੀ ਕੀਤੀ ਹਜ਼ਾਰਾਂ ਦੀ ਨਕਦੀ, ਅੰਦਰ ਬੈਠ ਕੇ ਖਾਧੇ ਚਿਪਸ, ਘਟਨਾ CCTV ''ਚ ਕੈਦ

Friday, Dec 15, 2023 - 01:54 AM (IST)

ਲੁਧਿਆਣਾ (ਤਰੁਣ)- ਥਾਣਾ ਡਵੀਜ਼ਨ ਨੰ. 3 ਦੇ ਇਲਾਕੇ ਨਿਊ ਸ਼ਿਵਾਜੀ ਨਗਰ ਸਥਿਤ ਇਕ ਡਿਪਾਰਟਮੈਂਟਲ ਸਟੋਰ ਦੇ ਅੰਦਰੋਂ ਚੋਰਾਂ ਨੇ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ। ਚੋਰਾਂ ਨੇ ਸਟੋਰ ਦੇ ਅੰਦਰ ਕਾਫੀ ਸਮਾਂ ਗੁਜ਼ਾਰਿਆ ਅਤੇ ਆਰਾਮ ਨਾਲ ਬੈਠ ਕੇ ਚਿਪਸ ਖਾਧੇ। ਘਟਨਾ ਦਾ ਪਤਾ ਅਗਲੀ ਸਵੇਰ ਲੱਗਾ, ਜਦੋਂ ਸਟੋਰ ਦਾ ਮਾਲਕ ਸਟੋਰ ਪੁੱਜਾ ਅਤੇ ਅੰਦਰ ਪਿਆ ਸਾਮਾਨ ਖਿੱਲਰਿਆ ਹੋਇਆ ਦੇਖਿਆ।

ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ

ਸਟੋਰ ਦੇ ਮਾਲਕ ਸ਼੍ਰੀ ਰਾਮ ਨੇ ਦੱਸਿਆ ਕਿ ਬੀਤੀ ਰਾਤ ਉਹ ਸਟੋਰ ਬੰਦ ਕਰ ਕੇ ਘਰ ਚਲੇ ਗਏ। ਅਗਲੀ ਸਵੇਰ ਜਿੰਦੇ ਖੋਲ੍ਹੇ ਤਾਂ ਪਤਾ ਲੱਗਾ ਕਿ ਅਣਪਛਾਤੇ ਚੋਰ ਛੱਤ ਰਾਹੀਂ ਸਟੋਰ ’ਚ ਦਾਖਲ ਹੋਏ, ਜਿਨ੍ਹਾਂ ਨੇ ਗੱਲੇ ਵਿਚ ਪਈ ਕਰੀਬ 35 ਹਜ਼ਾਰ ਦੀ ਨਕਦੀ, 2 ਮੋਬਾਈਲ ਅਤੇ ਹਜ਼ਾਰਾਂ ਦੀ ਕੀਮਤ ਦੀਆਂ ਚਾਕਲੇਟਾਂ ਅਤੇ ਚਿਪਸ ਚੋਰੀ ਕਰ ਲਏ।

ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ

ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਕੈਦ ਹੋਈ। ਸੀ.ਸੀ.ਟੀ.ਵੀ. ਫੁਟੇਜ ਦੇਖਣ ’ਤੇ ਚੋਰਾਂ ਦੀ ਪਛਾਣ ਹੋਈ, ਜਿਸ ਤੋਂ ਬਾਅਦ ਇਲਾਕਾ ਪੁਲਸ ਨੇ ਕਰਨ ਸ਼ਰਮਾ, ਸਾਬੀ ਸਿੰਘ ਅਤੇ ਸੰਨੀ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਾਰੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News