ਸ਼ਮਸ਼ਾਨਘਾਟ ’ਚੋਂ ਅਸਥੀਆਂ ਚੋਰੀ ਕਰਨ ਦੇ ਦੋਸ਼ ''ਚ 3 ਖ਼ਿਲਾਫ਼ ਮਾਮਲਾ ਦਰਜ

Tuesday, Nov 12, 2024 - 03:26 PM (IST)

ਸ਼ਮਸ਼ਾਨਘਾਟ ’ਚੋਂ ਅਸਥੀਆਂ ਚੋਰੀ ਕਰਨ ਦੇ ਦੋਸ਼ ''ਚ 3 ਖ਼ਿਲਾਫ਼ ਮਾਮਲਾ ਦਰਜ

ਅਬੋਹਰ (ਸੁਨੀਲ) : ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਸ਼ਮਸ਼ਾਨਘਾਟ ’ਚੋਂ ਅਸਥੀਆਂ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਇਕ ਔਰਤ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਲਾਲ ਚੰਦ ਕਰ ਰਹੇ ਹਨ। ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਤਾ ਕਮਲਾ ਦੇਵੀ ਦਾ ਅੰਤਿਮ ਸੰਸਕਾਰ 25-10-24 ਨੂੰ ਕੀਤਾ ਗਿਆ ਸੀ।

ਅੰਤਿਮ ਸੰਸਕਾਰ ਤੋਂ ਬਾਅਦ 27-10-24 ਨੂੰ ਜਦੋਂ ਉਹ ਆਪਣੀ ਮਾਤਾ ਦੇ ਫੁੱਲ (ਅਸਥੀਆਂ) ਲੈਣ ਲਈ ਪਿੰਡ ਪੰਜਕੋਸੀ ਦੇ ਸ਼ਮਸ਼ਾਨਘਾਟ ਵਿਖੇ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਤਾ ਦੇ ਫੁੱਲ (ਅਸਥੀਆਂ) ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਏ ਗਏ ਹਨ। ਆਪਣੇ ਪੱਧਰ ’ਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਵਿਨੋਦ ਕੁਮਾਰ ਪੁੱਤਰ ਮੋਹਨ ਲਾਲ, ਗੁਲਾਬੋ ਦੇਵੀ ਪਤਨੀ ਰਾਧੇ ਬੈਨੀਵਾਲ ਦੋਵੇਂ ਵਾਸੀ ਪੰਜਕੋਸੀ ਅਤੇ ਰਾਕੇਸ਼ ਕੁਮਾਰ ਪੁੱਤਰ ਵਾਸੀ ਸੰਤ ਨਗਰ ਨੇ ਚੋਰੀ ਕੀਤੀ ਹੈ ਇਸ ਮਾਮਲੇ ’ਚ ਪੁਲਸ ਨੇ ਉਪਰੋਕਤ ਸਾਰੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਵਿਨੋਦ ਅਤੇ ਗੁਲਾਬੋ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Babita

Content Editor

Related News