ਡੱਡੂਮਾਜਰਾ ’ਚ ਮੰਦਰ ''ਚੋਂ ਪੈਸੇ ਅਤੇ ਕੀਮਤੀ ਗਹਿਣੇ ਚੋਰੀ

Thursday, Nov 07, 2024 - 12:49 PM (IST)

ਡੱਡੂਮਾਜਰਾ ’ਚ ਮੰਦਰ ''ਚੋਂ ਪੈਸੇ ਅਤੇ ਕੀਮਤੀ ਗਹਿਣੇ ਚੋਰੀ

ਚੰਡੀਗੜ੍ਹ(ਸੁਸ਼ੀਲ) : ਡੱਡੂਮਾਜਰਾ ’ਚ ਚੋਰ ਨੇ ਭਗਵਾਨ ਦੇ ਘਰ ਨੂੰ ਵੀ ਨਹੀਂ ਬਖ਼ਸ਼ਿਆ। ਮੰਦਰ ਤੋਂ ਇਕ ਲੱਖ, 35 ਹਜ਼ਾਰ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮਲੋਆ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਫਿਲਹਾਲ ਅਣਪਛਾਤੇ ਚੋਰ ’ਤੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਚੇਅਰਮੈਨ ਹੁਸਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਪੂਜਾ ਕਰਨ ਲਈ ਸਵੇਰੇ 4.30 ਵਜੇ ਮੰਦਰ ਪਹੁੰਚੇ ਤਾਂ ਗੋਲਕ ਦਾ ਤਾਲਾ ਟੁੱਟਿਆ ਸੀ ਤੇ ਨਕਦੀ ਗਾਇਬ ਸੀ। ਉਨ੍ਹਾਂ ਕਿਹਾ ਕਿ ਇਕ ਲੱਖ 35 ਹਜ਼ਾਰ ਰੁਪਏ ਗਾਇਬ ਸਨ। ਮੰਦਰ ’ਚ ਕੁਲ 8 ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ, ਜਿਨ੍ਹਾਂ ’ਚੋਂ ਕੁੱਝ ਚੋਰ ਨੇ ਤੋੜ ਦਿੱਤੇ। ਇਸ ਦੇ ਬਾਵਜੂਦ ਕੈਮਰਿਆਂ ’ਚ ਉਸ ਦੀ ਰਿਕਾਰਡਿੰਗ ਹੋ ਗਈ। 2 ਮਿੰਟ 34 ਸਕਿੰਟ ਦੀ ਫੁਟੇਜ ’ਚ ਉਹ ਮੰਦਰ ’ਚ ਆਉਂਦਾ-ਜਾਂਦਾ ਦਿਖਾਈ ਦਿੰਦਾ ਹੈ। ਉਸ ਨੇ ਮੂੰਹ ’ਤੇ ਨਕਾਬ ਵੀ ਪਾਇਆ ਸੀ। ਹੱਥ ’ਚ ਸੱਬਲ ਵਰਗੀ ਚੀਜ਼ ਦਿਖਾਈ ਦੇ ਰਹੀ ਹੈ। ਨਾਲ ਉਸ ਦੇ ਹੱਥ ’ਚ ਇਕ ਗੱਟੇ ਵਰਗੀ ਬੋਰੀ ਵੀ ਹੈ, ਜਿਸ ’ਚ ਮੰਦਰ ਤੋਂ ਸਾਮਾਨ ਪਾਉਂਦਾ ਨਜ਼ਰ ਆ ਰਿਹਾ ਹੈ।


author

Babita

Content Editor

Related News