ਪੰਜਾਬ ''ਚ ਵੱਡੀ ਘਟਨਾ, ਪਿਓ ਦੀ ਰਿਵਾਲਵਰ ਨਾਲ ਗੋਲ਼ੀ ਲੱਗਣ ਕਾਰਣ 10 ਸਾਲਾ ਧੀ ਦੀ ਮੌਤ
Saturday, Nov 16, 2024 - 06:17 PM (IST)
ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਪਿੰਡ ਲੰਡੇ ਕੇ ਵਿਖੇ ਦੇਰ ਰਾਤ ਦਸ ਸਾਲਾ ਲੜਕੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਲੜਕੀ ਦੇ ਗੋਲ਼ੀ ਲੱਗੀ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਅਧਿਕਾਰੀਆਂ ਵੱਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੜਕੀ ਦੀ ਮੌਤ ਸਬੰਧੀ ਉਸ ਦੇ ਪਿਤਾ ਨੇ ਸਾਰੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਪੀ. ਜੀ. ਆਈ. 'ਚ ਦਾਖ਼ਲ
ਉਸਨੇ ਦੱਸਿਆ ਕਿ ਉਹ ਰਾਤ ਕੰਮ ਤੋਂ ਵਾਪਸ ਆਇਆ ਸੀ ਅਤੇ ਅਲਮਾਰੀ ਵਿਚ ਰਿਵਾਲਵਰ ਉਸੇ ਤਰ੍ਹਾਂ ਰੱਖ ਦਿੱਤੀ ਅਤੇ ਤਾਲ਼ਾ ਲਗਾਉਣਾ ਭੁੱਲ ਗਿਆ। ਸਵੇਰੇ ਲੜਕੀ ਨੇ ਰਿਵਾਲਵਰ ਕੱਢ ਲਿਆ ਅਤੇ ਖੇਡਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਅਚਾਨਕ ਰਿਵਾਲਵਰ ਵਿੱਚੋਂ ਗੋਲੀ ਚੱਲ ਗਈ। ਜੋ ਉਸ ਦੀ ਧੀ ਦੇ ਲੱਗੀ ਅਤੇ ਉਸ ਦੀ ਮੌਤ ਹੋ ਗਈ। ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਧਮਕ ਬੇਸ ਕੁੱਟਮਾਰ ਮਾਮਲੇ 'ਚ ਨਵਾਂ ਮੋੜ, ਸੰਬੰਧਤ ਪੁਲਸ ਵਾਲੇ ਫਿਰ ਪਹੁੰਚੇ ਧਰਮਪ੍ਰੀਤ ਦੇ ਘਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e