ਖੇਤ ’ਚੋਂ ਸੋਲਰ ਪਲੇਟਾਂ ਚੋਰੀ ਕਰਨ ’ਤੇ 2 ਲੋਕਾਂ ਖ਼ਿਲਾਫ਼ ਕੇਸ ਦਰਜ

Monday, Nov 11, 2024 - 10:44 AM (IST)

ਖੇਤ ’ਚੋਂ ਸੋਲਰ ਪਲੇਟਾਂ ਚੋਰੀ ਕਰਨ ’ਤੇ 2 ਲੋਕਾਂ ਖ਼ਿਲਾਫ਼ ਕੇਸ ਦਰਜ

ਬਠਿੰਡਾ (ਸੁਖਵਿੰਦਰ) : ਪਿੰਡ ਵਿਰਕ ਖੁਰਦ 'ਚ ਇਕ ਕਿਸਾਨ ਦੇ ਖੇਤ ’ਚ ਲੱਗੀ ਸੋਲਰ ਮੋਟਰ ਦੀਆਂ ਪਲੇਟਾਂ ਚੋਰੀ ਕਰਨ ’ਤੇ ਸਦਰ ਬਠਿੰਡਾ ਪੁਲਸ ਵੱਲੋਂ ਦੋ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹਰਜੀਤ ਸਿੰਘ ਵਾਸੀ ਵਿਰਕ ਖ਼ੁਰਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਖੇਤ ਵਿਚ ਟਿਊਬਵੈੱਲ ’ਤੇ ਸੋਲਰ ਮੋਟਰ ਲੱਗੀ ਹੋਈ ਹੈ। 4/5 ਨਵੰਬਰ ਦੀ ਰਾਤ ਨੂੰ ਮੁਲਜ਼ਮ ਰਾਜਾ ਸਿੰਘ ਅਤੇ ਬਲਰਾਜ ਸਿੰਘ ਵਾਸੀ ਕਰਮਗੜ੍ਹ ਛਤਰਾਂ ਸੋਲਰ ਪਲੇਟਾਂ ਚੋਰੀ ਕਰ ਕੇ ਲੈ ਗਏ।

ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਰਜਿੰਦਰ ਕੁਮਾਰ ਵਾਸੀ ਮੌੜ ਮੰਡੀ ਨੇ ਮੌੜ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 7 ਨਵੰਬਰ ਦੀ ਰਾਤ ਨੂੰ ਅਣਪਛਾਤੇ ਵਿਅਕਤੀ ਉਸਦੇ ਰਿਜੋਰਟ ’ਚ ਦਾਖ਼ਲ ਹੋ ਕੇ 12 ਕੈਮਰੇ ਸੀ. ਸੀ. ਟੀ. ਵੀ. ਦੇ ਚੋਰੀ ਕਰ ਕੇ ਲੈ ਗਏ। ਪੁਲਸ ਵੱਲੋਂ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


author

Babita

Content Editor

Related News