ਨਿਹੰਗ ਸਿੰਘ ਬਾਣੇ ''ਚ ਨੌਜਵਾਨ ਨੇ ਮੋਟਰਸਾਇਕਲ ਕੀਤਾ ਚੋਰੀ, ਤਸਵੀਰਾਂ CCTV ''ਚ ਕੈਦ

Wednesday, Nov 06, 2024 - 11:11 PM (IST)

ਨਿਹੰਗ ਸਿੰਘ ਬਾਣੇ ''ਚ ਨੌਜਵਾਨ ਨੇ ਮੋਟਰਸਾਇਕਲ ਕੀਤਾ ਚੋਰੀ, ਤਸਵੀਰਾਂ CCTV ''ਚ ਕੈਦ

ਲੁਧਿਆਣਾ (ਗਣੇਸ਼) - ਸ਼ਹਿਰ ਵਿੱਚ ਮੋਟਰਸਾਇਕਲ ਅਤੇ ਦੁਕਾਨਾਂ 'ਤੇ ਚੋਰੀ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਇਸ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਇਨ੍ਹਾਂ ਘਟਨਾਵਾਂ ਨੂੰ ਹਮੇਸ਼ਾ ਅਣਗੌਲਿਆ ਕਰ ਦਿੰਦੀ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਬਸ ਸਟੈਂਡ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਦਾ ਮੋਟਰਸਾਇਕਲ ਚੋਰੀ ਹੋ ਗਿਆ। ਦੋ ਨੌਜਵਾਨ ਕਿਸੇ ਕੰਮ ਲਈ ਇਥੇ ਆਏ ਅਤੇ ਜਦੋਂ ਉਹ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਗਏ ਤਾਂ ਵਾਪਸ ਆ ਕੇ ਦੇਖਿਆ ਤਾਂ ਉਨ੍ਹਾਂ ਦਾ ਮੋਟਰਸਾਇਕਲ ਕਿਸੇ ਨੇ ਚੋਰੀ ਕਰ ਲਿਆ ਸੀ। ਸੀਸੀਟੀਵੀ ਤਸਵੀਰਾਂ ਦੇਖੀਆਂ ਗਈਆਂ ਤਾਂ ਉਹ ਵੀ ਹੈਰਾਨ ਹੋ ਗਏ। ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਨੌਜਵਾਨ ਮੋਟਰਸਾਇਕਲ ਤੇ ਬੈਠਾ ਹੈ ਅਤੇ ਉਸ ਤੋਂ ਬਾਅਦ ਮੋਟਰਸਾਇਕਲ ਦੀ ਸਟਾਰਟ ਕਰ ਕੇ ਫਰਾਰ ਹੋ ਜਾਂਦਾ ਹੈ। ਪੀੜਤ  ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਪੁਲਸ ਚੌਂਕੀ ਬਸ ਸਟੈਂਡ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।


 


author

Inder Prajapati

Content Editor

Related News