ਪ੍ਰਿੰਕਲ 'ਤੇ ਹੋਈ ਫਾਇ.ਰਿੰਗ ਦੀ ਨਵੀਂ CCTV ਵੀਡੀਓ ਹੋਈ ਵਾਇਰਲ, ਦੇਖ ਕੰਬ ਜਾਵੇਗੀ ਰੂਹ
Friday, Nov 15, 2024 - 10:49 PM (IST)
ਲੁਧਿਆਣਾ (ਗਣੇਸ਼)- ਬੀਤੇ ਦਿਨੀਂ ਲੁਧਿਆਣਾ ਦੇ ਮਸ਼ਹੂਰ ਸ਼ੂ ਕਾਰੋਬਾਰੀ ਪ੍ਰਿੰਕਲ ਉਰਫ਼ ਗੁਰਵਿੰਦਰ ਸਿੰਘ 'ਤੇ ਫਾਇਰਿੰਗ ਹੋਈ ਸੀ, ਜਿਸ ਮਗਰੋਂ ਇਹ ਮਾਮਲਾ ਕਾਫ਼ੀ ਭੱਖਿਆ ਹੋਇਆ ਹੈ। ਇਸ ਗੋਲ਼ੀਬਾਰੀ 'ਚ ਪ੍ਰਿੰਕਲ ਦੇ ਗੋਲ਼ੀਆਂ ਲੱਗੀਆਂ ਸਨ, ਜਦਕਿ ਉਸ ਦੇ ਨਾਲ ਇਕ ਮਹਿਲਾ ਸਾਥੀ ਦੇ ਵੀ ਪਿੱਠ 'ਤੇ ਗੋਲ਼ੀਆਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਹੁਣ ਇਸ ਮਾਮਲੇ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆ ਗਈ ਹੈ, ਜਿਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਦਹਿਲ ਸਕਦਾ ਹੈ। ਇਸ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿੰਕਲ ਆਪਣੇ ਸਾਥੀਆਂ ਨਾਲ ਦੁਕਾਨ ਦੇ ਅੰਦਰ ਬੈਠਾ ਹੋਇਆ ਸੀ ਤੇ ਇਸ ਦੌਰਾਨ ਬਾਹਰੋਂ ਆਏ ਨੌਜਵਾਨਾਂ ਨੇ ਦੁਕਾਨ ਦੇ ਅੰਦਰ ਵੜਦਿਆਂ ਹੀ ਤਾੜ-ਤਾੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਦੁਕਾਨ ਦੇ ਅੰਦਰ ਤੇ ਬਾਹਰ ਦੋਵਾਂ ਪਾਸੇ ਹਫੜਾ-ਤਫੜੀ ਮਚ ਗਈ।
ਇਹ ਵੀ ਪੜ੍ਹੋ- ਟਰੇਨ 'ਚੋਂ ਪਾਨ ਥੁੱਕਣ ਲੱਗੇ ਵਿਅਕਤੀ ਨਾਲ ਵਾਪਰ ਗਿਆ ਹਾਦ.ਸਾ, ਸਰੀਰ ਨਾਲੋਂ ਬਾਂਹ ਹੀ ਹੋ ਗਈ ਵੱਖ
ਇਸ ਮਗਰੋਂ ਪ੍ਰਿੰਕਲ ਦੁਕਾਨ ਦੇ ਬਾਹਰ ਪਏ ਇਕ ਟੇਬਲ ਦੇ ਹੇਠਾਂ ਵੜ ਕੇ ਆਪਣੀ ਜਾਨ ਬਚਾਈ। ਉੱਥੇ ਹੀ ਉਸ ਨੇ ਇਕ ਪਿਸਤੌਲ ਕੱਢਿਆ ਤੇ ਹਮਲਾਵਰਾਂ 'ਤੇ ਜਵਾਬੀ ਗੋਲ਼ੀਬਾਰੀ ਕਰ ਦਿੱਤੀ ਤੇ ਉਨ੍ਹਾਂ ਨੂੰ ਡਰਾ ਕੇ ਭਜਾਉਣ 'ਚ ਕਾਮਯਾਬ ਹੋ ਗਿਆ। ਜਦੋਂ ਪ੍ਰਿੰਕਲ ਨੇ ਗੋਲ਼ੀਆਂ ਚਲਾਈਆਂ ਤਾ ਹਮਲਾਵਰਾਂ 'ਚੋਂ ਇਕ ਦਾ ਪਿਸਤੌਲ ਵੀ ਉੱਥੇ ਹੀ ਡਿੱਗ ਗਿਆ।
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਪ੍ਰਿੰਕਲ ਨੇ ਆਪਣੇ ਸਹੁਰੇ ਪਰਿਵਾਰ 'ਤੇ ਹਮਲੇ ਦਾ ਇਲਜ਼ਾਮ ਲਗਾਇਆ ਸੀ, ਜਦਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਰਿਸ਼ਵ ਪਾਲ ਉਰਫ਼ ਨਾਨੂੰ ਨੂੰ ਵੀ ਸਾਥੀ ਸਣੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਜ਼ਮੀਨ ਹੜੱਪਣ ਲਈ ਭਰਾ-ਭਰਜਾਈ ਕਰਦੇ ਸੀ ਤੰਗ, ਅੱਕ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e