ਸਾਈਕਲ ਚੋਰੀ ਕਰਨ ਵਾਲੇ ਪ੍ਰਵਾਸੀ ਦੀ ਲੋਕਾਂ ਨੇ ਫੜ ਕੇ ਕੀਤੀ ਛਿੱਤਰ-ਪਰੇਡ

Wednesday, Nov 13, 2024 - 08:53 PM (IST)

ਲੁਧਿਆਣਾ (ਅਨਿਲ) - ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਕੈਲਾਸ਼ ਨਗਰ ਰੋਡ ’ਤੇ ਬੀਤੇ ਦਿਨ ਇਕ ਸਾਈਕਲ ਚੋਰੀ ਦੇ ਦੋਸ਼ ’ਚ ਪ੍ਰਵਾਸੀ ਵਿਅਕਤੀ ਦੀ ਰਾਹਗੀਰਾਂ ਨੇ ਜੰਮ ਕੇ ਛਿੱਤਰ-ਪਰੇਡ ਕੀਤੀ। ਇਸ ਤੋਂ ਬਾਅਦ ਉਕਤ ਲੋਕਾਂ ਨੇ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਡੰਡਿਆਂ ਨਾਲ ਕੁੱਟਿਆ।

ਮੌਕੇ ’ਤੇ ਮੌਜੂਦ ਹੇਮਰਾਜ ਨੇ ਦੱਸਿਆ ਕਿ ਉਹ ਆਪਣੇ ਸਾਈਕਲ ’ਤੇ ਦੁੱਧ ਲੈਣ ਲਈ ਕੈਲਾਸ਼ ਨਗਰ ਸਥਿਤ ਵੜੈਚ ਮਾਰਕੀਟ ’ਚ ਆਇਆ ਹੋਇਆ ਸੀ। ਉਹ ਆਪਣਾ ਸਾਈਕਲ ਖੜ੍ਹਾ ਕੇ ਬੇਕਰੀ ਅੰਦਰ ਚਲਾ ਗਿਆ। ਇਸੇ ਦੌਰਾਨ ਉਸ ਦਾ ਸਾਈਕਲ ਇਕ ਪ੍ਰਵਾਸੀ ਉਥੋਂ ਚੁੱਕ ਕੇ ਚਲਦਾ ਬਣਿਆ।

ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਉਕਤ ਵਿਅਕਤੀ ਸਾਈਕਲ ਲੈ ਕੇ ਜਾ ਰਿਹਾ ਹੈ, ਜਿਸ ’ਤੇ ਉਸ ਨੇ ਰੌਲਾ ਪਾ ਦਿੱਤਾ। ਲੋਕਾਂ ਵੱਲੋਂ ਸਾਈਕਲ ਲੈ ਕੇ ਜਾ ਰਹੇ ਪ੍ਰਵਾਸੀ ਵਿਅਕਤੀ ਦੀ ਖੰਭੇ ਨਾਲ ਬੰਨ੍ਹ ਕੇ ਚੱਪਲਾਂ, ਡੰਡਿਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੀ ਸੂਚਨਾ ਕੰਟਰੋਲ ਰੂਮ ’ਤੇ ਦਿੱਤੀ ਗਈ।

ਸੂਚਨਾ ਮਿਲਣ ’ਤੇ ਮੌਕੇ ’ਤੇ ਪੀ. ਸੀ. ਆਰ. ਮੁਲਾਜ਼ਮ ਪੁੱਜੇ, ਜੋ ਉਕਤ ਵਿਅਕਤੀ ਨੂੰ ਥਾਣੇ ਲੈ ਗਏ। ਜਦੋਂ ਇਸ ਮਾਮਲੇ ਸਬੰਧੀ ਥਾਣਾ ਮੁਖੀ ਗੁਰਦਿਆਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਚੱਲ ਰਹੀ ਹੈ।


Inder Prajapati

Content Editor

Related News