''ਸ਼ਹਿਰ ’ਚ ਲਗਾਏ ਗਏ 6,000 ਤੋਂ ਵੱਧ CCTV ਕੈਮਰਿਆਂ ਕਾਰਨ ਅਪਰਾਧ ’ਚ ਆਈ ਕਮੀ'' : CP ਸਵਪਨ ਸ਼ਰਮਾ
Monday, Nov 04, 2024 - 05:32 AM (IST)

ਜਲੰਧਰ (ਸੁਧੀਰ)- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਅਗਵਾਈ ਹੇਠ ਕਮਿਸ਼ਨਰੇਟ ਪੁਲਸ ਵੱਲੋਂ ਸਟ੍ਰੀਟ ਕ੍ਰਾਈਮ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਸ਼ਹਿਰ ’ਚ ਸਟ੍ਰੀਟ ਕ੍ਰਾਇਮ ’ਚ 40 ਫੀਸਦੀ ਦੀ ਕਮੀ ਲਿਆ ਕੇ ਅਹਿਮ ਸਫਲਤਾ ਹਾਸਿਲ ਕੀਤੀ ਹੈ। ਇਹ ਪਹਿਲਕਦਮੀ ਪੁਲਸ ਡਾਇਰੈਕਟਰ ਜਨਰਲ ਆਫ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਵੱਲੋਂ ਸਟ੍ਰੀਟ ਕ੍ਰਾਈਮ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ।
ਅਧਿਕਾਰਤ ਅਪਰਾਧ ਦਰ ਦੇ ਅੰਕੜਿਆਂ ਦੇ ਅਨੁਸਾਰ, ਜਲੰਧਰ ਸ਼ਹਿਰ ’ਚ 1 ਅਗਸਤ 2024 ਤੋਂ 31 ਅਕਤੂਬਰ 2024 ਤੱਕ ਸਟ੍ਰੀਟ ਕ੍ਰਾਈਮ ਦੀਆਂ ਕੁੱਲ 137 ਘੱਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ ਪਿਛਲੇ ਸਾਲ ਇਹੀ ਸਮੇਂ ਦੌਰਾਨ ਇਹ ਗਿਣਤੀ ’ਚ ਇਹ ਘਟਨਾਵਾਂ 211 ਸੀ। ਸੀ.ਪੀ. ਸਵਪਨ ਸ਼ਰਮਾ ਦੇ ਅਨੁਸਾਰ, ਪੂਰੇ ਸ਼ਹਿਰ ’ਚ ਰਣਨੀਤਕ ਤਰੀਕੇ ਨਾਲ ਲਗਾਏ ਗਏ ਨਾਕੇ ਅਤੇ ਗਸ਼ਤ ’ਚ ਵਾਧਾ ਕਮਿਸ਼ਨਰੇਟ ਪੁਲਸ ਦੇ ਲਈ ਬਹੁਤ ਲਾਭਕਾਰੀ ਸਾਬਿਤ ਹੋਈ ਹੈ। ਸੀ.ਪੀ. ਸਵਪਨ ਸ਼ਰਮਾ ਕਿਹਾ ਕਿ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਲਗਭਗ 50 ਫੀਸਦੀ ਦੀ ਕਮੀ ਆਈ ਹੈ, ਜਦੋ ਕਿ ਸੰਨ੍ਹ ਲਗਾ ਕੇ ਕੀਤੀ ਗਈ ਚੋਰੀ ਅਤੇ ਲੁੱਟ-ਖੁਹ ਦੀ ਘਟਨਾਵਾਂ ’ਚ ਵੀ ਕਮੀ ਆਈ ਹੈ।
ਇਹ ਵੀ ਪੜ੍ਹੋ- ਪੂਰਾ ਟੱਬਰ ਹੀ ਹੋ ਗਿਆ ਤਬਾਹ ; ਚੱਲਦੀ ਕਾਰ ਨੂੰ ਲੱਗ ਗਈ ਅੱਗ, 2 ਮਾਸੂਮ ਬੱਚੀਆਂ ਤੇ ਪਿਓ ਦੀ ਹੋਈ ਦਰਦਨਾਕ ਮੌ.ਤ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 1 ਅਗਸਤ 2023 ਤੋਂ 31 ਅਕਤੂਬਰ 2023 ਤੱਕ ਚੋਰੀ ਦੀਆਂ 100 ਘਟਨਾਵਾਂ ਦਰਜ ਹੋਈਆਂ ਸੀ, ਜਿਨ੍ਹਾਂ ਦੀ ਗਿਣਤੀ ਇਸ ਸਾਲ ਘੱਟ ਕੇ 53 ਰਹਿ ਗਈ ਹੈ, ਜਦਕਿ ਲੁੱਟ-ਖੁੱਹ ਦੀ ਘਟਨਾਵਾਂ ਵੀ 6 ਤੋਂ ਘੱਟ ਕੇ 3 ਤੱਕ ਰਹਿ ਗਈ ਹੈ। ਇਸ ਸਮੇਂ ਦੇ ਦੌਰਾਨ ਸੰਨ੍ਹ ਲਗਾਕੇ ਚੋਰੀ ਕਰਨ ਦੀ ਵਾਰਦਾਤਾਂ 57 ਤੋਂ ਘੱਟ ਕੇ 44 ਅਤੇ ਲੁੱਟ-ਖੁੱਹ ਦੀ ਘਟਨਾਵਾਂ 48 ਤੋਂ ਘੱਟ ਕੇ 37 ਰਹਿ ਗਈ ਹੈ।
ਸਵਪਨ ਸ਼ਰਮਾ ਨੇ ਕਿਹਾ ਕਿ ਅਪਰਾਧ ਨੂੰ ਰੋਕਣ ਦੇ ਲਈ ਪਛਾਣੇ ਗਏ ਹੌਟਸਪੌਟਸ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਬੰਦੀ ਅਤੇ ਪੀ.ਸੀ.ਆਰ. ਗਸ਼ਤ ਦੇ ਜ਼ਰੀਏ ਪੁਲਸ ਦੀ ਮੌਜੂਦਗੀ ਵਧਾਈ ਗਈ ਹੈ। ਇਸ ਤੋਂ ਇਲਾਵਾ, ਪੂਰੇ ਸ਼ਹਿਰ ’ਚ 6,000 ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਜੋ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰਖਣ ਦੇ ਲਈ ਵਾਧੂ ਫੌਜ ਦੇ ਰੂਪ ’ਚ ਕੰਮ ਕਰ ਰਹੇ ਹਨ। ਸੀ. ਪੀ. ਨੇ ਦੱਸਿਆ ਕਿ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਕਮਿਸ਼ਨਰੇਟ ਪੁਲਸ ਦੀ ਪੁਲਸ ਲਾਈਨਾਂ ’ਚ ਸਥਾਪਿਤ ਆਪਣੇ ਤਰ੍ਹਾਂ ਦੇ ਪਹਿਲੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ’ਚ ਤਾਇਨਾਤ ਵਿਸ਼ੇਸ਼ ਤੌਰ ’ਤੇ ਸਿਖਲਾਈ ਪੁਲਸ ਕਰਮਚਾਰੀਆਂ ਦੁਆਰਾ ਦਿਨ-ਰਾਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਦੀਵਾਲੀ ਵਾਲੇ ਦਿਨ ਪਟਾਕੇ ਲੈਣ ਆਪਣੇ ਛੱਡ ਗੁਆਂਢੀਆਂ ਦੇ ਲੈ ਗਿਆ ਬੱਚੇ, ਹਾਲੇ ਤੱਕ ਵੀ ਨਾ ਮੁੜਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e