ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਲੁਟੇਰੇ ਕਾਬੂ

Friday, Nov 23, 2018 - 04:19 AM (IST)

ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਲੁਟੇਰੇ ਕਾਬੂ

ਲੁਧਿਆਣਾ, (ਤਰੁਣ)- ਲੁੱਟ-ਖੋਹ ਕਰਨ ਵਾਲੇ 5 ਬਦਮਾਸ਼ਾਂ ਨੂੰ ਕਸ਼ਮੀਰ ਨਗਰ ਨੇਡ਼ੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਛਾਣ ਜਗਤਾਰ ਸਿੰਘ, ਬਾਲੂ ਕੁਮਾਰ ਨਿਵਾਸੀ ਇੰਦਰਾ ਕਾਲੋਨੀ, ਰਮਨਜੀਤ ਸਿੰਘ ਨਿਵਾਸੀ ਏਕਤਾ ਕਾਲੋਨੀ, ਨੰਦ ਲਾਲ ਅਤੇ ਹਰਸ਼ ਠਾਕੁਰ ਤਿਲਕ ਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੋਸ਼ੀਆਂ ਤੋਂ ਮੋਬਾਇਲ, ਮੋਟਰਸਾਈਕਲ ਅਤੇ ਇਕ ਆਟੋ ਬਰਾਮਦ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਲੁੱਟ-ਖੋਹ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ ਫਡ਼ੇ ਗਏ ਦੋਸ਼ੀਆਂ ਦਾ ਰਿਮਾਂਡ ਹਾਸਲ ਕੀਤਾ ਹੈ। ਬਦਮਾਸ਼ਾਂ ਤੋਂ ਪੁੱਛਗਿੱਛ ਤੋਂ ਬਾਅਦ ਕਈ ਵਾਰਦਾਤਾਂ ਦੇ ਹੱਲ ਹੋਣ ਦੀ ਸੰਭਾਵਨਾ ਹੈ। ਪੁਲਸ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਦੇ ਜ਼ਰੀਏ ਦੋਸ਼ੀਆਂ ਤੋਂ ਹੋਈ ਬਰਾਮਦਗੀ ਅਤੇ ਅਪਰਾਧਕ ਰਿਕਾਰਡ ਬਾਰੇ ਖੁਲਾਸਾ ਕਰੇਗੀ। 


Related News