ਸੂਬੇ ''ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਲਈ ਕੈਪਟਨ ਸਿੱਧੇ ਤੌਰ ''ਤੇ ਜ਼ਿੰਮੇਵਾਰ: ਤਲਵਿੰਦਰ ਸਿੰਘ ਮਾਨ

08/09/2020 3:20:33 PM

ਭਵਾਨੀਗੜ੍ਹ (ਕਾਂਸਲ): ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਜ਼ਹਿਰੀਲੀ ਸ਼ਰਾਬ ਕਾਰਨ ਸੈਂਕੜੇ ਤੋਂ ਵੀ ਵੱਧ ਵਿਅਕਤੀਆਂ ਦੀਆਂ ਹੋਈਆਂ ਮੌਤਾਂ ਦੀ ਸਿੱਧੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਬਣਦੀ ਹੈ। ਕਿਉਂਕਿ ਸੂਬਾ ਸਰਕਾਰ 'ਚ ਐਕਸਾਇਜ਼ ਮਹਿਕਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਕੋਲ ਹੈ ਇਸ ਲਈ ਜੇਕਰ ਕੈਪਟਨ ਅਮਰਿੰਦਰ ਸਿੰਘ 'ਚ ਮਾੜੀ ਮੋਟੀ ਵੀ ਅਣਖ-ਇੱਜ਼ਤ ਬਾਕੀ ਹੈ ਤਾਂ ਉਨ੍ਹਾਂ ਨੂੰ 
ਤੁਰੰਤ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਵੱਖ-ਵੱਖ ਤਰ੍ਹਾਂ ਦਾ ਮਾਫੀਆ ਸਰਗਰਮ ਹੈ ਜੋ ਲੁੱਟ ਦਾ ਹਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੀ ਅੱਜ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਜਿਉਂ ਦਾ ਤਿਉਂ ਬਰਕਰਾਰ ਹੈ ਅਤੇ ਪੰਜਾਬ ਦੇ ਲੋਕ ਹੁਣ ਕੈਪਟਨ ਦੇ ਇਸ ਮਾਫੀਆ ਰਾਜ ਤੋਂ ਵੀ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ 2022 'ਚ ਕਾਂਗਰਸ ਦਾ ਵੀ ਉਸੇ ਤਰ੍ਹਾਂ ਭੋਗ ਪਾਉਣਗੇ ਜਿਸ ਤਰ੍ਹਾਂ 2017 'ਚ ਅਕਾਲੀ ਭਾਜਪਾ ਦਾ ਭੋਗ ਪਾਇਆ ਸੀ ਅਤੇ ਇਸ ਵਾਰ ਸੂਬੇ ਦੀ ਪੂਰੀ ਤਰ੍ਹਾਂ ਜਾਗਰੂਕ ਹੋਈ ਜਨਤਾਂ ਤੀਸਰੇ ਧੜੇ ਨੂੰ ਜਰੂਰ ਮੌਕਾ ਦੇਵੇਗੀ।

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਲੋਕ ਇਨਸਾਫ਼ ਪਾਰਟੀ ਵਲੋਂ ਬੂਥ ਪੱਧਰ 'ਤੇ ਬਹੁਤ ਜਲਦ ਹੀ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਅਤੇ ਘਰ-ਘਰ 'ਚ ਸ. ਸਿਮਰਜੀਤ ਸਿੰਘ ਬੈਂਸ ਦੀ ਸੋਚ ਨੂੰ ਪਹੁੰਚਾਇਆ ਜਾਵੇਗਾ ਤਾਂ ਕਿ 2022 'ਚ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਮਾਫੀਆ ਮੁਕਤ ਕਰਕੇ ਤਰੱਕੀ ਦੀ ਰਾਹ 'ਤੇ ਤੋਰਿਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਵਿੱਕੀ ਵਿਨਾਇਕ, ਦੀਪਕ ਵਰਮਾ, ਵਿਨੋਦ ਕੁਮਾਰ, ਕਮਲ ਸੰਧੂ, ਸੁਭਮ ਰਾਏ, ਸੁਖਚੈਨ ਸਿੰਘ, ਅਮਰਜੀਤ ਸਿੰਘ, ਗੋਲਡੀ ਲਾਲਕਾ, ਕੁਲਜਿੰਦਰ ਸਿੰਘ, ਅਵਨੀਤ ਘੁੰਮਣ, ਹਰੀਸ਼, ਇੰਦਰਜੀਤ ਸਿੰਘ, ਮੁਰਾਦ ਅਲੀ, ਇਕਬਾਲ ਸਿੰਘ, ਵਰਿੰਦਰ ਸਿੰਘ, ਵਿਸਾਲ ਆਦਿ ਹਾਜ਼ਰ ਸਨ।


Shyna

Content Editor

Related News