ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਝਟਕਾ, ਪੰਜਾਬ 'ਚ ਅੱਜ ਤੋਂ ਮਹਿੰਗੀ ਖ਼ਰੀਦਣੀ ਪਵੇਗੀ ਸ਼ਰਾਬ

Monday, Apr 01, 2024 - 11:58 AM (IST)

ਲੁਧਿਆਣਾ (ਸੇਠੀ) : 1 ਅਪ੍ਰੈਲ ਮਤਲਬ ਕਿ ਅੱਜ ਤੋਂ ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ 15 ਫ਼ੀਸਦੀ ਮਹਿੰਗੀ ਸ਼ਰਾਬ ਖ਼ਰੀਦਣੀ ਪਵੇਗੀ, ਜਿਸ ਕਾਰਨ ਕਈ ਸ਼ਰਾਬ ਪੀਣ ਵਾਲਿਆਂ ਨੇ 31 ਮਾਰਚ ਨੂੰ ਹੀ ਆਪਣਾ ਕੋਟਾ ਇਕੱਠਾ ਕਰ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ 31 ਮਾਰਚ ਨੂੰ ਸ਼ਰਾਬ ਦੀਆਂ ਕੀਮਤਾਂ ’ਚ ਕਰੀਬ 30 ਤੋਂ 40 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਸੀ। ਠੇਕਿਆਂ ’ਤੇ ਸ਼ਰਾਬ ਦੇ ਸ਼ੌਕੀਨਾਂ ਦੀ ਭੀੜ ਸੀ ਪਰ ਓਨੀ ਨਹੀਂ ਜਿੰਨੀ ਠੇਕਿਆਂ ਦੇ ਟੁੱਟਣ ਵੇਲੇ ਹੁੰਦੀ ਸੀ। ਸ਼ਰਾਬ ਦੇ ਸ਼ੌਕੀਨ ਲੋਕ ਸਸਤੀ ਸ਼ਰਾਬ ਦੀ ਭਾਲ ’ਚ ਇਕ ਠੇਕੇ ਤੋਂ ਦੂਜੇ ਠੇਕੇ ਤੱਕ ਘੁੰਮਦੇ ਦੇਖੇ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਅੱਜ ਲਈ ਜਾਰੀ ਹੋ ਗਿਆ Alert, ਘਰੋਂ ਨਿਕਲਣ ਤੋਂ ਪਹਿਲਾਂ ਸੋਚ-ਸਮਝ ਲਓ

ਸਰਕਾਰ ਨੇ ਸਾਲ 2024-25 ਵਿਚ ਡਰਾਅ ਪ੍ਰਕਿਰਿਆ ਕਰਵਾਈ, ਜਿਸ ’ਚ ਵਿਭਾਗ ਨੂੰ ਕੁੱਲ 9461 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿਚ ਸਰਕਾਰ ਨੂੰ ਡਰਾਅ ਫ਼ੀਸ ਤੋਂ 70 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ। ਇਸ ਵਾਰ ਲੁਧਿਆਣਾ ਕਾਰਪੋਰੇਸ਼ਨ ਵਿਚ 39 ਗਰੁੱਪ ਹੋਣਗੇ, ਜਦਕਿ ਪੇਂਡੂ ਖੇਤਰ ’ਚ 14 ਗਰੁੱਪ ਹਨ। ਸ਼ਰਾਬ ਨੀਤੀ ਨੂੰ ਲੈ ਕੇ ਠੇਕੇਦਾਰਾਂ ਵਿਚ ਭਾਰੀ ਉਤਸ਼ਾਹ ਹੈ, ਇਸ ਸਾਲ ਨਵੀਂ ਨੀਤੀ ਅਨੁਸਾਰ ਦੇਸੀ ਸ਼ਰਾਬ ਦਾ ਕੋਟਾ ਤੈਅ ਹੈ, ਜਦੋਂ ਕਿ ਅੰਗਰੇਜ਼ੀ ਸ਼ਰਾਬ ਦਾ ਕੋਟਾ ਖੁੱਲ੍ਹਾ ਹੈ ਅਤੇ ਬੀਅਰ ਦਾ ਵੀ ਕੋਟਾ ਖੁੱਲ੍ਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਅਹਿਮ ਖ਼ਬਰ, ਅੱਜ ਤੋਂ ਬਦਲ ਗਏ ਨਿਯਮ

ਸਰਕਾਰ ਨੂੰ ਉਮੀਦ ਹੈ ਕਿ ਇਸ ਵਾਰ ਡਰਾਅ ਪ੍ਰਕਿਰਿਆ ਰਾਹੀਂ 10 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ। ਵਿਭਾਗ ਵੱਲੋਂ ਪਿਛਲੇ ਸਾਲ ਨਾਲੋਂ ਇਸ ਸਾਲ ਸ਼ਰਾਬ ਦੇ ਕਾਰੋਬਾਰ ਤੋਂ ਵੱਧ ਮਾਲੀਆ ਕਮਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਠੇਕੇਦਾਰ ਬਦਲੇ ਜਾਣ ’ਤੇ ਪੁਰਾਣੇ ਠੇਕੇਦਾਰਾਂ ਨੇ 31 ਮਾਰਚ ਨੂੰ ਆਪਣਾ ਬਾਕੀ ਬਚਦਾ ਮਾਲ ਘੱਟ ਕੀਮਤ ’ਤੇ ਵੇਚ ਦਿੱਤਾ, ਜਿਸ ਨੂੰ ਸਰਲ ਭਾਸ਼ਾ ’ਚ ਸ਼ਰਾਬ ਦੇ ਠੇਕੇ ਤੋੜਨਾ ਵੀ ਕਿਹਾ ਜਾਂਦਾ ਹੈ ਪਰ ਇਸ ਸਾਲ ਰਲਵਾਂ-ਮਿਲਵਾਂ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਕੁੱਝ ਦੁਕਾਨਾਂ ’ਤੇ ਬਹੁਤ ਹੀ ਸਸਤੇ ਭਾਅ ਅਤੇ ਕੁੱਝ ਦੁਕਾਨਾਂ ’ਤੇ ਬਹੁਤ ਘੱਟ ਕੀਮਤ ’ਤੇ ਸ਼ਰਾਬ ਵਿਕ ਰਹੀ ਹੈ।

ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸਾਲ 2024-25 ਵਿਚ ਜਿਨ੍ਹਾਂ ਠੇਕੇਦਾਰਾਂ ਦੇ ਹੱਥਾਂ ਵਿਚ ਸ਼ਰਾਬ ਦੇ ਗਰੁੱਪ ਹਨ, ਉਹ ਥੋੜ੍ਹੇ-ਥੋੜ੍ਹੇ ਪੈਸੇ ਦੇ ਕੇ ਅਗਲੇ ਸਾਲ ਤੱਕ ਆਪਣਾ ਸਟਾਕ ਰੀਨਿਊ ਕਰਵਾ ਸਕਦੇ ਹਨ ਪਰ ਜਿਨ੍ਹਾਂ ਠੇਕੇਦਾਰਾਂ ਦੇ ਗਰੁੱਪ ਸਾਹਮਣੇ ਨਹੀਂ ਆਏ ਜਾਂ ਇਸ ਸਾਲ ਕੰਮ ਨਹੀਂ ਕਰ ਰਹੇ, ਉਹ ਆਪਣਾ ਸਟਾਕ ਕਲੀਅਰ ਕਰਨ ਲਈ ਬਹੁਤ ਸਸਤੇ ਭਾਅ ’ਤੇ ਸ਼ਰਾਬ ਵੇਚ ਰਹੇ ਸਨ, ਜਿਸ ਕਾਰਨ ਸ਼ਰਾਬ ਪ੍ਰੇਮੀਆਂ ’ਚ ਖੁਸ਼ੀ ਦਾ ਮਾਹੌਲ ਬਣ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News