ਠੇਕੇ ਟੁੱਟਣ 'ਤੇ ਪਿਅੱਕੜਾਂ ਦੀ ਲੱਗੀ ਲਾਟਰੀ, ਸਸਤੀ ਸ਼ਰਾਬ ਲੈਣ ਲਈ ਠੇਕਿਆਂ ਦੇ ਬਾਹਰ ਲੱਗਿਆ ਮੇਲਾ (ਵੀਡੀਓ)
Sunday, Mar 31, 2024 - 10:52 PM (IST)
ਜਲੰਧਰ (ਵੈੱਬਡੈਸਕ)- 31 ਮਾਰਚ ਨੂੰ ਠੇਕੇ ਟੁੱਟ ਜਾਣ ਕਾਰਨ ਪੰਜਾਬ 'ਚ ਸ਼ਾਰਬ ਸਸਤੀ ਹੋ ਜਾਂਦੀ ਹੈ। ਅਜਿਹੇ 'ਚ ਠੇਕਿਆਂ ਦੇ ਬਾਹਰ ਸਸਤੇ ਰੇਟ 'ਤੇ ਸ਼ਰਾਬ ਲੈਣ ਵਾਲਿਆਂ ਦੀ ਭੀੜ ਦੇਖੀ ਜਾ ਰਹੀ ਹੈ। ਇਸ ਮੌਕੇ ਸਸਤੀ ਹੋਣ ਕਾਰਨ ਲੋਕ ਜ਼ਿਆਦਾ ਮਾਤਰਾ 'ਚ ਸ਼ਰਾਬ ਖਰੀਦ ਰਹੇ ਹਨ।
ਲੋਕ ਆਪਣੇ ਨਾਲ ਬੈਗ, ਥੈਲੇ ਤੇ ਕਈ ਲੋਕ ਤਾਂ ਬੋਰੇ ਲੈ ਕੇ ਆਏ ਦਿਖਾਈ ਦਿੱਤੇ ਤਾਂ ਜੋ ਜ਼ਿਆਦਾ ਬੋਤਲਾਂ ਨੂੰ ਆਸਾਨੀ ਨਾਲ ਸਾਂਭਿਆ ਜਾ ਸਕੇ। ਇਸ ਦੌਰਾਨ ਸ਼ਰਾਬ ਲੈਣ ਆਏ ਇਕ ਵਿਅਕਤੀ ਨੇ ਦੱਸਿਆ ਕਿ ਜੋ ਸ਼ਰਾਬ ਦੀ ਬੋਤਲ ਪਹਿਲਾਂ 600 ਰੁਪਏ ਤੋਂ ਵੀ ਜ਼ਿਆਦਾ ਰੇਟ 'ਤੇ ਮਿਲਦੀ ਸੀ, ਉਹ ਹੁਣ 300 ਰੁਪਏ 'ਤੇ ਮਿਲ ਰਹੀ ਹੈ।
ਇਹ ਵੀ ਪੜ੍ਹੋ- SSF ਬਣੀ ਫਰਿਸ਼ਤਾ, ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਔਰਤ ਦੀ ਬਚਾਈ ਜਾਨ
ਇਸ ਦੌਰਾਨ ਠੇਕੇ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਰਾਬ ਦੀ ਕਰੀਬ ਹਰੇਕ ਬੋਤਲ ਦਾ ਰੇਟ ਅੱਧਾ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 1 ਅਪ੍ਰੈਲ ਤੋਂ ਸ਼ਰਾਬ ਦੀਆਂ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ ਤੇ ਸ਼ਰਾਬ ਦੀਆਂ ਕੀਮਤਾਂ ਪਹਿਲਾਂ ਵਾਂਗ ਵਧ ਜਾਣਗੀਆਂ। ਇਸ ਕਾਰਨ ਲੋਕ ਸ਼ਰਾਬ ਦੀਆਂ ਕੀਮਤਾਂ 'ਤੇ ਮਿਲਣ ਵਾਲੇ ਇਸ ਡਿਸਕਾਊਂਟ ਦਾ ਫਾਇਦਾ ਲੈਣ ਲਈ ਠੇਕਿਆਂ ਦੇ ਬਾਹਰ ਭੀੜ ਪਾਈ ਖੜ੍ਹੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਪਤਨੀ ਨੇ ਵਟਸਐਪ 'ਤੇ ਸਟੇਟਸ ਲਗਾ ਕੇ ਕੀਤਾ ਐਲਾਨ- ''ਮੇਰੇ ਪਤੀ ਨੂੰ ਠਿਕਾਣੇ ਲਗਾਓ, 50 ਹਜ਼ਾਰ ਇਨਾਮ ਪਾਓ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e