ਸੰਜੇ ਸਿੰਘ ਦਾ ਵੱਡਾ ਬਿਆਨ, ਭਾਜਪਾ ਨੇ ਰਚੀ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਸਾਜਿਸ਼

04/05/2024 6:14:44 PM

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਦਿੱਲੀ ਸ਼ਰਾਬ ਘਪਲਾ 'ਆਪ' ਨੇ ਨਹੀਂ ਸਗੋਂ ਭਾਜਪਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਘਪਲੇ ਦੇ ਦੋਸ਼ੀ ਨੇ ਭਾਜਪਾ ਨੂੰ 55 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਡੂੰਘੀ ਸਾਜਿਸ਼ ਰਚੀ ਗਈ ਹੈ। ਈ.ਡੀ. ਨੇ ਸ਼ਰਾਬ ਘਪਲੇ ਦੇ ਦੋਸ਼ੀਆਂ ਨੂੰ ਤੰਗ ਕਰ ਕੇ ਕੇਜਰੀਵਾਲ ਖ਼ਿਲਾਫ਼ ਬਿਆਨ ਦਰਜ ਕਰਵਾਏ। ਸਿੰਘ ਨੇ ਈ.ਡੀ. 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਈ.ਡੀ. ਨੇ ਉਨ੍ਹਾਂ ਬਿਆਨਾਂ ਨੂੰ ਲੁਕਾ ਲਿਆ, ਜਿਸ 'ਚ ਦੋਸ਼ੀਆਂ ਨੇ ਅਰਵਿੰਦ ਕੇਜਰੀਵਾਲ ਦਾ ਨਾਂ ਨਹੀਂ ਲਿਆ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਈ.ਡੀ. ਨੇ ਜਿਸ ਨੂੰ ਸ਼ਰਾਬ ਘਪਲੇਬਾਜ਼ ਦਾ ਦੋਸ਼ ਲਗਾਇਾ, ਉਸ ਨਾਲ ਪੀ.ਐੱਮ. ਤਸਵੀਰਾਂ ਖਿੱਚਵਾ ਰਹੇ ਹਨ। ਈ.ਡੀ. ਨੇ ਸੰਸਦ ਮੈਂਬਰ ਮਗੁੰਟਾ ਰੈੱਡੀ ਨੂੰ ਸ਼ਰਾਬ ਘਪਲੇ ਦਾ ਦੋਸ਼ ਬਣਾਇਆ। ਈ.ਡੀ. ਨੇ ਉਸ ਨੂੰ ਕਿੰਗਪਿੰਗ ਦੱਸਿਆ ਅਤੇ ਗ੍ਰਿਫ਼ਤਾਰ ਕੀਤਾ ਸੀ। ਸ਼ੁਰੂਆਤੀ ਬਿਆਨਾਂ 'ਚ ਉਸ ਨੇ ਕੇਜਰੀਵਾਲ ਦਾ ਨਾਂ ਨਹੀਂ ਲਿਆ, ਜਿਸ ਨੂੰ ਈ.ਡੀ. ਨੇ ਲੁਕਾਇਆ। ਜਦੋਂ ਮੁਗੰਟਾ ਨੇ ਕੇਜਰੀਵਾਲ ਖ਼ਿਲਾਫ਼ ਬਿਆਨ ਦੇ ਦਿੱਤਾ ਤਾਂ ਉਸ ਨੂੰ ਜ਼ਮਾਨਤ ਮਿਲ ਗਈ। ਹੁਣ ਮਗੁੰਟਾ ਫਿਰ ਤੋਂ ਚੋਣ ਲੜ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ। 

ਇਹ ਵੀ ਪੜ੍ਹੋ : ਭਾਜਪਾ ਨੇ ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਭੇਜਿਆ ਮਾਣਹਾਨੀ ਨੋਟਿਸ, ਜਾਣੋ ਕੀ ਹੈ ਮਾਮਲਾ

ਸੰਜੇ ਨੇ ਭਾਜਪਾ 'ਤੇ ਦੋਸ਼ ਲਗਾਇਆ ਕਿ ਅਸਲੀ ਸ਼ਰਾਬ ਘਪਲਾ ਈ.ਡੀ. ਦੀ ਜਾਂਚ ਤੋਂ ਬਾਅਦ ਸ਼ੁਰੂ ਹੋਇਆ, ਜਿਸ ਨੂੰ ਭਾਜਪਾ ਨੇ ਕੀਤਾ। ਉਨ੍ਹਾਂ ਕਿਹਾ ਈ.ਡੀ. ਨੇ ਸ਼ਰਾਬ ਘਪਲਾ ਮਾਮਲੇ 'ਚ ਸ਼ਰਦ ਰੈੱਡੀ ਨੂੰ ਗ੍ਰਿਫ਼ਤਾਰ ਕੀਤਾ। ਈ.ਡੀ. ਨੇ ਕਿਹਾ ਸੀ ਕਿ ਸ਼ਰਾਬ ਘਪਲੇ ਦਾ ਕਿੰਗਪਿੰਗ ਸ਼ਰਦ ਰੈੱਡੀ ਹੈ ਪਰ ਸ਼ਰਦ ਰੈੱਡੀ ਨੇ ਆਪਣੇ ਬਿਆਨਾਂ 'ਚ ਕਿਤੇ ਕੇਜਰੀਵਾਲ ਦਾ ਨਾਂ ਨਹੀਂ ਲਿਆ। ਈ.ਡੀ. ਨੇ ਉਸ ਨੂੰ 6 ਮਹੀਨਿਆਂ 'ਚ ਜੇਲ੍ਹ 'ਚ ਰੱਖਿਆ ਅਤੇ ਉਸ ਨੇ ਟੁੱਟ ਕੇ ਕੇਜਰੀਵਾਲ ਦਾ ਨਾਂ ਲੈ ਲਿਆ। ਇਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਸ਼ਰਦ ਰੈੱਡੀ ਨੇ ਭਾਜਪਾ ਨੂੰ 55 ਕਰੋੜ ਰੁਪਏ ਰਿਸ਼ਵਤ ਦਿੱਤੀ, ਜਿਸ ਦਾ ਸੁਪਰੀਮ ਕੋਰਟ ਦੇ ਚੋਣ ਬਾਂਡ ਦੇ ਆਦੇਸ਼ ਤੋਂ ਬਾਅਦ ਖੁਲਾਸਾ ਹੋਇਆ। ਅਸਲੀ ਘਪਲੇਬਾਜ਼ ਭਾਜਪਾ ਹੈ ਅਤੇ ਕੇਜਰੀਵਾਲ ਨੂੰ ਸਾਜਿਸ਼ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News