‘ਸ਼ਰਾਬ ਮਹਿੰਗੀ, ਕੁਆਲਿਟੀ ਘਟੀਆ, ਕਿਥੇ ਜਾਣ ਪਿਆਕੜ’! ਮਿਲਾਵਟੀ ਸ਼ਰਾਬ ਦਾ ਧੰਦਾ ਜ਼ੋਰਾਂ ’ਤੇ, ਹੋਈਆਂ ਕਈ ਮੌਤਾਂ

Friday, Apr 19, 2024 - 12:39 AM (IST)

‘ਸ਼ਰਾਬ ਮਹਿੰਗੀ, ਕੁਆਲਿਟੀ ਘਟੀਆ, ਕਿਥੇ ਜਾਣ ਪਿਆਕੜ’! ਮਿਲਾਵਟੀ ਸ਼ਰਾਬ ਦਾ ਧੰਦਾ ਜ਼ੋਰਾਂ ’ਤੇ, ਹੋਈਆਂ ਕਈ ਮੌਤਾਂ

ਪਟਿਆਲਾ/ਬਾਰਨ (ਇੰਦਰ)– ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਇਸ ਵਾਰ ਦੋਹਰੀ ਮਾਰ ਪੈ ਰਹੀ ਹੈ, ਇਕ ਪਾਸੇ ਜਿਥੇ ਸ਼ਰਾਬ ਦੇ ਰੇਟ ਵੱਧ ਗਏ ਹਨ, ਉਥੇ ਹੀ ਜ਼ਿਆਦਾਤਰ ਸ਼ਰਾਬ ਦੇ ਠੇਕਿਆਂ ’ਤੇ ਮਿਲਣ ਵਾਲੀ ਸ਼ਰਾਬ ਘਟੀਆ ਕੁਆਲਿਟੀ ਦੀ ਪਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼ਰਾਬ ਪੀਣ ਵਾਲਿਆਂ ’ਚ ਵਿਭਾਗ ਦੀ ਅਣਦੇਖੀ ਪ੍ਰਤੀ ਰੋਸ ਨਜ਼ਰ ਆ ਰਿਹਾ ਹੈ ਤੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਵੀ ਹੋ ਰਿਹਾ ਹੈ।

ਪਿਛਲੇ ਸਾਲ ਨਾਲੋਂ ਇਸ ਸਾਲ ਸ਼ਰਾਬ ਦੇ ਰੇਟਾਂ ’ਚ ਕਾਫ਼ੀ ਵਾਧਾ ਹੋਇਆ ਹੈ, ਜਿਹੜੀ ਸ਼ਰਾਬ ਦੀ ਬੋਤਲ 500 ਦੀ ਸੀ, ਹੁਣ 630 ਰੁਪਏ ਦੀ ਵਿੱਕ ਰਹੀ ਹੈ। ਬੀਅਰ ਵੀ 30 ਰੁਪਏ ਮਹਿੰਗੀ ਮਿਲ ਰਹੀ ਹੈ। ਵਿਭਾਗ ਦੇ ਅਧਿਕਾਰੀ ਵਧੇ ਰੇਟਾਂ ਨੂੰ ਲੈ ਕੇ ਇਹ ਕਹਿ ਕੇ ਪਾਸਾ ਵੱਟ ਰਹੇ ਹਨ ਕਿ ਈ. ਡੀ. ਪੀ. ਮੁੱਲ ਦੇ ਆਧਾਰ ’ਤੇ ਠੇਕੇਦਾਰ ਵਲੋਂ ਸ਼ਰਾਬ ਦਾ ਮੁੱਲ ਤੈਅ ਹੁੰਦਾ ਹੈ ਪਰ ਉਨ੍ਹਾਂ ਵਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਸੈਲੂਨ ਮਾਲਕ ਦਾ ਕਤਲ, ਹੱਥ ਵੱਢੇ ਤੇ ਸਿਰ ਕੀਤਾ ਖੋਖਲਾ

ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜ਼ਿਲੇ ਦੇ ਜ਼ਿਆਦਾਤਰ ਠੇਕਿਆਂ ’ਤੇ ਦੇਸੀ ਸ਼ਰਾਬ ਦੀ ਕੁਆਲਿਟੀ ਬਹੁਤ ਮਾੜੀ ਹੈ। ਜ਼ਿਲੇ ਅੰਦਰ ਮਿਲਾਵਟੀ ਸ਼ਰਾਬ ਵੇਚਣ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ, ਜਿਸ ਨਾਲ ਹਾਲ ਹੀ ’ਚ ਕਈ ਮੌਤਾਂ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਪਰ ਇਸ ਦੇ ਬਾਵਜੂਦ ਵੀ ਮਿਲਾਵਟੀ ਸ਼ਰਾਬ ਵੇਚਣ ਦਾ ਧੰਦਾ ਉਸੇ ਤਰ੍ਹਾਂ ਚੱਲ ਜਾਰੀ ਹੈ। ਸ਼ਹਿਰ ਤੇ ਬਾਹਰੀ ਖ਼ੇਤਰਾਂ ’ਚ ਕਈ ਠੇਕਿਆਂ ’ਤੇ ਮਿਲਣ ਵਾਲੀ ਸ਼ਰਾਬ ਦੀ ਕੁਆਲਿਟੀ ਨੂੰ ਪੀਣ ਵਾਲੇ ਵਧੀਆ ਨਹੀਂ ਦੱਸ ਰਹੇ।

ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗੇ ਭਾਅ ਦੀ ਖ਼ਰੀਦੀ ਸ਼ਰਾਬ ਦੀ ਕੁਆਲਿਟੀ ਪਹਿਲਾਂ ਵਾਲੀ ਨਹੀਂ ਰਹੀ। ਇਸ ਨੂੰ ਪੀ ਕੇ ਸਿਰ ਦਰਦ ਕਰਨ ਲੱਗ ਜਾਂਦਾ ਹੈ। ਸ਼ਰਾਬ ਪੀਣ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਸ਼ਰਾਬ ਦੀ ਬੋਤਲ ਖ਼ਰੀਦੀ ਜਾਂਦੀ ਹੈ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਉਸ ’ਚ ਕੋਈ ਹੋਰ ਨਸ਼ੇ ਵਾਲਾ ਪਦਾਰਥ ਮਿਲਾਇਆ ਹੋਵੇ, ਉਨ੍ਹਾਂ ਦੀ ਪੈਕਿੰਗ ’ਤੇ ਵੀ ਸ਼ੱਕ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀ ਇਨ੍ਹਾਂ ਠੇਕਿਆਂ ਦੀ ਚੈਕਿੰਗ ਕਿਉਂ ਨਹੀਂ ਕਰਦੇ। ਕਈ ਸ਼ਰਾਬ ਪੀਣ ਵਾਲਿਆਂ ਨੇ ਕਿਹਾ ਕਿ ਠੇਕੇ ’ਤੇ ਮਿਲਣ ਵਾਲੀ ਸ਼ਰਾਬ ਮਹਿੰਗੀ ਪੈਂਦੀ ਹੈ ਤੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਤੋਂ ਸ਼ਰਾਬ ਸਸਤੀ ਮਿਲ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News