ਆਨਲਾਈਨ ਮਹਿਲਾ ਐਸਕਾਰਟ ਲੱਭ ਰਿਹਾ ਵਿਅਕਤੀ ਹੋਇਆ ਠੱਗੀ ਦਾ ਸ਼ਿਕਾਰ, ਲੱਗਿਆ 11 ਲੱਖ ਤੋਂ ਵੱਧ ਦਾ ਚੂਨਾ

01/01/2024 4:50:30 AM

ਚੰਡੀਗੜ੍ਹ (ਸੁਸ਼ੀਲ) : ਰਾਇਲ ਐਸਕਾਰਟ ਸਰਵਿਸ ਏਜੰਸੀ ਵੱਲੋਂ ਟੈਲੀਗ੍ਰਾਮ ਰਾਹੀਂ ਮਹਿਲਾ ਐਸਕਾਰਟ ਸਰਵਿਸ ਦੇ ਨਾਂ ’ਤੇ ਸੈਕਟਰ-35 ਨਿਵਾਸੀ ਇਕ ਵਿਅਕਤੀ ਨਾਲ 11 ਲੱਖ 26 ਹਜ਼ਾਰ 515 ਰੁਪਏ ਦੀ ਠੱਗੀ ਮਾਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਸੈਕਟਰ-35 ਵਾਸੀ ਤ੍ਰਿਲੋਚਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 12 ਮਈ ਨੂੰ ਉਹ ਆਨਲਾਈਨ ਮਹਿਲਾ ਐਸਕਾਰਟ ਦੀ ਭਾਲ ਕਰ ਰਿਹਾ ਸੀ। ਟੈਲੀਗ੍ਰਾਮ ’ਤੇ ਉਸ ਨੂੰ ਮਹਿਲਾ ਐਸਕਾਰਟ ਸੇਵਾ ਮੁਹੱਈਆ ਕਰਵਾਉਣ ਵਾਲੀ ਰਾਇਲ ਐਸਕਾਰਟਸ ਸਰਵਿਸ ਏਜੰਸੀ ਮਿਲੀ। ਉਸ ਨੇ ਏਜੰਸੀ ਨੂੰ 499 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਅਤੇ 999 ਰੁਪਏ ਦੀ ਵੈਰੀਫਿਕੇਸ਼ਨ ਫੀਸ ਜਮ੍ਹਾ ਕਰਵਾ ਦਿੱਤੀ। ਇਸ ਤੋਂ ਬਾਅਦ ਰਾਇਲ ਐਸਕਾਰਟਸ ਸਰਵਿਸ ਏਜੰਸੀ ਨੂੰ ਬੁਕਿੰਗ ਫ਼ੀਸ, ਬੁਕਿੰਗ ਕੋਡ ਫ਼ੀਸ, ਬੁਕਿੰਗ ਕੋਡ ਵੈਰੀਫਿਕੇਸ਼ਨ ਫ਼ੀਸ, ਪੁਲਸ ਕੋਡ ਫ਼ੀਸ, ਸੁਰੱਖਿਆ ਫ਼ੀਸ, ਸੁਰੱਖਿਆ ਫ਼ੀਸ ਦੇ ਨਾਂ ’ਤੇ 4300, 21500, 11777, 50000, 43000, 4000, 21500 ਅਤੇ 11777 ਰੁਪਏ ਜਮ੍ਹਾ ਕਰਵਾ ਦਿੱਤੇ। ਇਸ ਤੋਂ ਬਾਅਦ ਵੀ ਏਜੰਸੀ ਨੇ ਮਹਿਲਾ ਐਸਕਾਰਟ ਸਰਵਿਸ ਨਹੀਂ ਦਿੱਤੀ। 

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ

ਜਦੋਂ ਸ਼ਿਕਾਇਤਕਰਤਾ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਏਜੰਸੀ ਨੇ ਕਿਹਾ ਕਿ ਨਿਯਮਾਂ ਅਨੁਸਾਰ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਭੁਗਤਾਨ ਵਾਪਸ ਕਰ ਦਿੱਤਾ ਜਾਵੇਗਾ ਅਤੇ ਹੋਰ ਪੈਸਿਆਂ ਦੀ ਮੰਗ ਕੀਤੀ। ਇਸ ਤੋਂ ਬਾਅਦ ਸੁਰੱਖਿਆ ਫੀਸ 43 ਹਜ਼ਾਰ ਰੁਪਏ, ਸੁਰੱਖਿਆ ਕੋਡ ਵੈਰੀਫਿਕੇਸ਼ਨ ਫੀਸ 49 ਹਜ਼ਾਰ ਰੁਪਏ, ਪ੍ਰਾਈਵੇਸੀ ਫੀਸ 1 ਲੱਖ ਰੁਪਏ ਅਤੇ ਪ੍ਰਾਈਵੇਸੀ ਕੋਡ ਫੀਸ 1 ਲੱਖ 14 ਹਜ਼ਾਰ 50 ਰੁਪਏ ਅਤੇ ਜੀ.ਐੱਸ.ਟੀ. 87 ਹਜ਼ਾਰ 500 ਰੁਪਏ ਜਮ੍ਹਾ ਕਰਵਾਏ।

ਤ੍ਰਿਲੋਚਨ ਨੇ ਕਿਹਾ ਕਿ 13 ਜੂਨ ਨੂੰ ਉਸ ਨੇ ਦੋ ਵੱਖ-ਵੱਖ ਗੂਗਲ-ਪੇ ਖਾਤਿਆਂ ਵਿਚ 5 ਲੱਖ 89 ਹਜ਼ਾਰ ਰੁਪਏ ਭੇਜੇ ਸਨ। ਹਰ ਵਾਰ ਜਮ੍ਹਾ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਭੁਗਤਾਨ ਨਹੀਂ ਕੀਤਾ ਗਿਆ। ਕੰਪਨੀ ਨੇ ਕਿਹਾ ਕਿ ਰਿਫੰਡ ਲਈ ਖਾਤੇ ਵਿਚ 10 ਲੱਖ ਰੁਪਏ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਦੋਸਤਾਂ ਤੋਂ ਪੈਸੇ ਲੈ ਕੇ 6 ਜੂਨ ਨੂੰ 2 ਲੱਖ 12 ਹਜ਼ਾਰ 500 ਰੁਪਏ ਜਮ੍ਹਾ ਕਰਵਾ ਦਿੱਤੇ। ਰਿਫੰਡ ਲਈ ਕੁੱਲ 11 ਲੱਖ 26 ਹਜ਼ਾਰ 515 ਰੁਪਏ ਜਮ੍ਹਾ ਕਰਵਾਏ ਗਏ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ- ਦੇਸ਼ 'ਚ ਮੋਬਾਈਲ ਬਰਾਮਦ 'ਚ ਹੋਇਆ ਰਿਕਾਰਡ ਵਾਧਾ, ਪਹੁੰਚੀ 75,000 ਕਰੋੜ ਤੋਂ ਪਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News