ਲੱਖਾਂ ਦੀ ਡਕੈਤੀ ਹੱਲ ਕਰਨ ’ਤੇ ਇਕ ਵਾਰ ਫਿਰ ਸੁਰਖੀਆਂ ’ਚ ਆਏ ਐੱਸ. ਐੱਸ. ਪੀ. ਸਿੱਧੂ
Thursday, Nov 15, 2018 - 06:43 AM (IST)
ਪਟਿਆਲਾ, (ਮਨਦੀਪ ਜੋਸਨ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਜੱਦੀ ਜ਼ਿਲੇ ਪਟਿਆਲਾ ਵਿਚ ਆਪਣੀ ਪਸੰਦ ਦੇ ਲਾਏ ਐੱਸ. ਐੱਸ. ਪੀ. (ਸੀਨੀਅਰ ਸੁਪਰਡੈਂਟ ਆਫ ਪੁਲਸ) ਮਨਦੀਪ ਸਿੰਘ ਸਿੱਧੂ ਇਕ ਵਾਰ ਫਿਰ ਨਾਭਾ ਕਾਂਡ ਵਿਚ ਹੋਈ ਲੱਖਾਂ ਦੀ ਡਕੈਤੀ ਨੂੰ ਸਿਰਫ 4 ਘੰਟਿਅਾਂ ਵਿਚ ਹੱਲ ਕਰਨ ’ਤੇ ਸੁਰਖੀਆਂ ’ਚ ਆ ਗਏ ਹਨ। ਦੂਜਿਆਂ ਨਾਲੋਂ ਹਟ ਕੇ ਆਪਣੇ ਹੀ ਸਟਾਈਲ ਵਿਚ ਕੰਮ ਕਰਨ ਦੀ ਵਿਲੱਖਣ ਪਛਾਣ ਬਣਾ ਚੁੱਕੇ ਐੱਸ. ਐੱਸ. ਪੀ. ਸਿੱਧੂ ਨੇ ਹਮੇਸ਼ਾ ਹੀ ਆਪਣੇ ਹਰ ਕੰਮ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਇਆ ਹੈ। ਅੱਜ ਵੀ ਜੇਕਰ ਉਹ ਇਸ ਨਾਭਾ ਕਾਂਡ ਦੀ ਕਮਾਂਡ ਆਪ ਨਾ ਸੰਭਾਲਦੇ ਤਾਂ ਇਸ ਦੇ ਨਤੀਜੇ ਕੁਝ ਹੋਰ ਹੀ ਹੁੰਦੇ। ਦੋਸ਼ੀ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਚੁੱਕੇ ਹੁੰਦੇ।
®ਜਿਉਂ ਹੀ ਨਾਭਾ ਕਾਂਡ ਦੀ ਸੂਚਨਾ ਐੱਸ. ਐੱਸ. ਪੀ. ਸਿੱਧੂ ਕੋਲ ਪੁੱਜੀ ਤਾਂ ਉਨ੍ਹਾਂ ਸਾਰੇ ਕੰਮ ਛੱਡ ਕੇ ਆਪਣੀ ਟੀਮ ਐੱਸ. ਪੀ. ਮਨਜੀਤ ਸਿੰਘ ਬਰਾਡ਼, ਡੀ. ਐੱਸ. ਪੀ. ਸੁਖਮਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਬਿਨਾਂ ਕੋਈ ਟਾਈਮ ਗਵਾਏ ਫੌਜੀਆਂ ਵਾਂਗ ਨਾਭੇ ਦਾ ਮੋਰਚਾ ਸੰਭਾਲ ਲਿਆ। ਇਸ ਮੋਰਚੇ ਦੇ ਨਤੀਜੇ ਫਿਰ ਕੁਝ ਘੰਟਿਆਂ ਵਿਚ ਹੀ ਲੋਕਾਂ ਸਾਹਮਣੇ ਆ ਗਏ। ®ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜਦੋਂ ਸੀ. ਐੱਮ. ਕੋਲ ਆਪਣੇ ਜ਼ਿਲੇ ਦੀਆਂ ਹੀ ਸੱਟਾ ਕਾਰੋਬਾਰ, ਨਸ਼ਿਅਾਂ ਦਾ ਵਧ ਰਹੇ ਪਸਾਰ ਅਤੇ ਹੋਰ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਪਟਿਆਲਾ ਵਿਚ ਇਕ ਈਮਾਨਦਾਰ, ਧਡ਼ੱਲੇਦਾਰ ਤੇ ਸੀਨੀਅਰ ਪੁਲਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੂੰ 13 ਜੁਲਾਈ 2018 ਨੂੰ ਪਟਿਆਲਾ ਿਵਖੇ ਲਾਇਆ। ਹੁਕਮ ਦਿੱਤੇ ਕਿ ਹਰ ਕੰਮ ਮੈਰਿਟ ਦੇ ਅਾਧਾਰ ’ਤੇ ਕਰ ਕੇ ਸਾਫ-ਸੁਥਰਾ ਇਮੇਜ ਕਾਇਮ ਕੀਤਾ ਜਾਵੇ। ਅੱਜ ਇਹ ਸਭ ਦੇ ਸਾਹਮਣੇ ਹੈ। ਜਿਸ ਸ਼ਾਹੀ ਸ਼ਹਿਰ ਦੇ ਸੱਟੇਬਾਜ਼ ਰਾਜਨੀਤਕ ਸ਼ਹਿ ਕਾਰਨ ਕਿਸੇ ਦੇ ਕਾਬੂ ਨਹੀਂ ਆਏ, ਉਹ ਐੱਸ. ਐੱਸ. ਪੀ. ਸਿੱਧੂ ਦੇ ਡੰਡੇ ਅੱਗੇ ਹੁਣ ਥਰ-ਥਰ ਕੰਬਦੇ ਹਨ। ਕੁਝ ਦਿਨ ਪਹਿਲਾਂ ਸ਼੍ਰੀ ਸਿੱਧੂ ਨੇ ਸੱਟੇਬਾਜ਼ਾਂ ਦੇ ਨਾਲ-ਨਾਲ ਪੁਲਸ ਦੇ 7 ਥਾਣੇਦਾਰ ਨੂੰ ਵੀ ਸਸਪੈਂਡ ਕਰ ਕੇ ਇਹ ਸੰਦੇਸ਼ ਦਿੱਤਾ ਕਿ ਕ੍ਰਾਈਮ ਕਰਨ ਵਾਲਾ ਭਾਵੇਂ ਕੋਈ ਵੀ ਹੋਵੇ, ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹਨ। ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕ੍ਰਾਈਮ ਨੂੰ ਖਤਮ ਕਰਨ ਲਈ ਕ੍ਰਾਈਮ ਕਰਨ ਵਾਲੇ ਲੋਕਾਂ ਦੀ ਪਛਾਣ ਕਰਨੀ ਤੇ ਇਨ੍ਹਾਂ ਨੂੰ ਖਤਮ ਕਰਨਾ ਜ਼ਰੂਰੀ ਹੁੰਦਾ ਹੈ। ਅਸੀਂ ਤੇ ਮੇਰੇ ਜ਼ਿਲੇ ਦੀ ਸਾਰੀ ਪੁਲਸ ਪੂਰੀ ਈਮਾਨਦਾਰੀ ਨਾਲ ਇਹ ਡਿਊਟੀ ਨਿਭਾਅ ਰਹੇ ਹਾਂ।