ਖੰਨਾ ''ਚ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ''ਚ ਵੱਡਾ ਖ਼ੁਲਾਸਾ

Tuesday, Nov 12, 2024 - 03:41 PM (IST)

ਖੰਨਾ ''ਚ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ''ਚ ਵੱਡਾ ਖ਼ੁਲਾਸਾ

ਖੰਨਾ (ਵਿਪਨ ਭਾਰਦਵਾਜ): ਖੰਨਾ ਵਿਚ 8 ਲੱਖ ਰੁਪਏ ਦੀ ਲੁੱਟ ਡਰਾਮਾ ਨਿਕਲੀ। ਆੜ੍ਹਤੀਏ ਦੇ ਕਰਿੰਦੇ ਨੇ ਹੀ ਲੁੱਟ ਦੀ ਸਾਜ਼ਿਸ਼ ਰਚੀ ਸੀ। ਉਹ ਆਪਣੇ ਦੋਸਤ ਨਾਲ ਬੈਂਕ ਵਿਚੋਂ ਕੈਸ਼ ਲੈਣ ਗਿਆ ਤੇ ਫ਼ਿਰ ਰਾਹ ਵਿਚ ਡਰਾਮਾ ਕਰ ਕੇ ਆਪਣੇ ਦੋਸਤ ਨੂੰ ਪੈਸੇ ਦੇ ਕੇ ਭੇਜ ਦਿੱਤਾ। ਉਹ ਆਪਣੇ ਸਿਰ ਵਿਚ ਆਪ ਹੀ ਇੱਟ ਮਾਰ ਕੇ ਜ਼ਖ਼ਮੀ ਹੋ ਗਿਆ। ਪਰ ਪੁਲਸ ਦੀ ਜਾਂਚ ਵਿਚ ਉਹ ਫੱਸ ਗਿਆ ਤੇ ਪੁਲਸ ਨੇ ਉਸ ਨੂੰ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਕੇ ਲੁੱਟ ਦੀ ਰਕਮ ਬਰਾਮਦ ਕਰ ਲਈ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਹਰਸ਼ਪ੍ਰੀਤ ਸਿੰਘ ਤੇ ਉਸ ਦੇ ਦੋਸਤ ਰਾਮਗੜ੍ਹ ਸਰਦਾਰਾ (ਮਲੌਦ) ਵਜੋਂ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - Momos ਦੀ ਰੇਹੜੀ ਤੋਂ ਹਸਪਤਾਲ ਪਹੁੰਚਿਆ ਮਾਸੂਮ ਬੱਚਾ! ਪੰਜਾਬ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ

ਬੇਹੋਸ਼ ਹੋ ਕੇ ਡਰਾਮਾ ਕਰਦਾ ਰਿਹਾ ਕਰਿੰਦਾ

ਜਦੋਂ ਹਰਸ਼ਪ੍ਰੀਤ ਸਿੰਘ ਬੈਂਕ ਤੋਂ ਕੈਸ਼ ਲੈ ਕੇ ਨਿਕਲਿਆ ਤਾਂ ਉਸ ਮਗਰੋਂ ਸਲੌਦੀ ਪਿੰਡ ਨੇੜੇ ਸੜਕ ਕੰਢੇ ਬੇਹੋਸ਼ ਮਿਲਿਆ। ਉਸ ਨੂੰ ਸਿਵਲ ਹਸਪਤਾਲ ਖੰਨਾ ਵਿਚ ਦਾਖ਼ਲ ਕਰਵਾਇਆ ਗਿਆ। ਉੱਥੇ ਹਰਸ਼ਪ੍ਰੀਤ ਸਿੰਘ ਕਾਫ਼ੀ ਡਰਾਮਾ ਕਰ ਰਿਹਾ ਸੀ। ਸਭ ਕੁਝ ਨਾਰਮਲ ਹੋਣ ਦੇ ਬਾਵਜੂਦ ਉਹ ਬੇਹੋਸ਼ ਹੋਣ ਦਾ ਡਰਾਮਾ ਕਰ ਰਿਹਾ ਸੀ। ਇਸ ਮਗਰੋਂ SSP ਅਸ਼ਵਨੀ ਗੋਟਿਆਲ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ। CCTV ਕੈਮਰੇ ਚੈੱਕ ਕੀਤੇ ਗਏ। ਪੁਲਸ ਨੂੰ ਸ਼ੱਕ ਹੋਇਆ। ਜਦੋਂ ਹਰਸ਼ਪ੍ਰੀਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸੱਚ ਕਬੂਲ ਲਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News