ਛੁੱਟੀ ''ਤੇ ਆਏ ਫੌਜੀ ਨਾਲ ਵਾਪਰੀ ਅਣਹੋਣੀ, ਪਰਿਵਾਰ ''ਤੇ ਡਿੱਗਾ ਦੁੱਖਾਂ ਦਾ ਪਹਾੜ

Thursday, Nov 07, 2024 - 02:03 PM (IST)

ਛੁੱਟੀ ''ਤੇ ਆਏ ਫੌਜੀ ਨਾਲ ਵਾਪਰੀ ਅਣਹੋਣੀ, ਪਰਿਵਾਰ ''ਤੇ ਡਿੱਗਾ ਦੁੱਖਾਂ ਦਾ ਪਹਾੜ

ਤਪਾ ਮੰਡੀ (ਸ਼ਾਮ,ਗਰਗ) : ਬੁੱਧਵਾਰ ਦੀ ਰਾਤ 8 ਵਜੇ ਦੇ ਕਰੀਬ ਤਪਾ ਆਲੀਕੇ ਰੋਡ 'ਤੇ ਸਥਿਤ ਗੰਦੇ ਨਾਲੇ ਦੇ ਥਮਲੇ ਨਾਲ ਵੱਜਣ ਕਾਰਨ ਨਾਨਕੇ ਘਰ ਜਾ ਰਿਹਾ ਮੋਟਰਸਾਇਕਲ ਸਵਾਰ ਛੁੱਟੀ 'ਤੇ ਆਏ ਫੌਜੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਫੌਜੀ ਜਸਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਰਾਮਪੁਰਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਪਣੇ ਨਾਨਕੇ ਘਰ ਆਲੀਕੇ ਜਾ ਰਿਹਾ ਸੀ ਤਾਂ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਮੋਟਰਸਾਈਕਲ ਬੋਕਾਬੂ ਹੋ ਕੇ ਪੁਲ ਦੇ ਥਮਲੇ ਨਾਲ ਜਾ ਟਕਰਾਇਆ ਅਤੇ ਸਿਰ ਥਮਲੇ 'ਚ ਵੱਜਣ ਕਾਰਨ ਮੌਕੇ 'ਤੇ ਹੀ ਡਿੱਗ ਕੇ ਮੌਤ ਹੋ ਗਈ। 

ਇਸ ਦੀ ਸੂਚਨਾ ਰਾਹਗੀਰਾਂ ਨੇ ਮਿੰਨੀ ਸਹਾਰਾ ਕਲੱਬ ਅਤੇ ਤਪਾ ਪੁਲਸ ਨੂੰ ਦਿੱਤੀ ਗਈ। ਏ.ਐੱਸ.ਆਈ ਬਲਜੀਤ ਸਿੰਘ ਅਤੇ ਹੌਲਦਾਰ ਗੁਰਪਿਆਰ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਮ੍ਰਿਤਕ ਦੀ ਲਾਸ ਨੂੰ ਮੋਰਚਰੀ ਰੂਮ ਬਰਨਾਲਾ ਭੇਜ ਦਿੱਤਾ। ਮ੍ਰਿਤਕ ਦੀ ਪਤਨੀ ਦੇ ਪੁਲਸ ਪਾਸ ਕਰਵਾਏ ਬਿਆਨ 'ਚ ਲਿਖਵਾਇਆ ਕਿ ਮੇਰਾ ਪਤੀ 8 ਦਿਨ ਪਹਿਲਾਂ ਛੁੱਟੀ 'ਤੇ ਆਇਆ ਸੀ,ਕੱਲ ਅਪਣੇ ਨਾਨਕੇ ਘਰ ਮਿਲਣ ਲਈ ਪਿੰਡ ਆਲੀਕੇ ਵਿਖੇ ਜਾ ਰਿਹਾ ਸੀ ਤਾਂ ਹਾਦਸਾ ਵਾਪਰਨ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਫੋਜੀ ਅਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇਕ ਲੜਕਾ ਛੱਡ ਗਿਆ ਹੈ। ਪੁਲਸ ਨੇ 193 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।


author

Gurminder Singh

Content Editor

Related News