ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਜਲੰਧਰ ਪੁਲਸ ਦੀ ਸਖ਼ਤ ਕਾਰਵਾਈ, ਲਿਆ ਇਹ ਐਕਸ਼ਨ

Wednesday, Nov 06, 2024 - 06:15 PM (IST)

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਜਲੰਧਰ ਪੁਲਸ ਦੀ ਸਖ਼ਤ ਕਾਰਵਾਈ, ਲਿਆ ਇਹ ਐਕਸ਼ਨ

ਜਲੰਧਰ (ਜਸਪ੍ਰੀਤ)- ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਜਲੰਧਰ ਪੁਲਸ ਵੱਲੋਂ ਸਖ਼ਤੀ ਵਰਤੀ ਗਈ। ਇਸ ਦੌਰਾਨ ਜਲੰਧਰ 'ਚ 57 ਚਲਾਨ ਕੀਤੇ ਗਏ। ਏ. ਸੀ. ਪੀ. ਉੱਤਰੀ ਜਲੰਧਰ ਵੱਲੋਂ 3 ਨਵੰਬਰ ਅਤੇ 5 ਨਵੰਬਰ ਨੂੰ ਸ਼ਾਮ 8.00 ਵਜੇ ਤੋਂ ਲੈ ਕੇ 11.00 ਵਜੇ ਤੱਕ ਪੁਲਸ ਥਾਣਾ ਡਿਵੀਜ਼ਨ ਨੰਬਰ 8 ਅਤੇ ਡਿਵੀਜ਼ਨ ਨੰਬਰ 2, ਜਲੰਧਰ ਦੇ ਖੇਤਰਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ।  ਇਹ ਕਾਰਵਾਈ ਥਾਣਾ ਡਿਵੀਜ਼ਨ ਨੰਬਰ 8 ਅਤੇ ਡਿਵੀਜ਼ਨ ਨੰਬਰ 2 ਦੇ ਐੱਸ. ਐੱਚ. ਓਜ਼ ਵੱਲੋਂ ਪੁਲਸ ਸਟੇਸ਼ਨ ਦੀਆਂ ਟੀਮਾਂ ਅਤੇ ਈ. ਆਰ. ਐੱਸ. ਟੀਮਾਂ ਦੇ ਸਹਿਯੋਗ ਨਾਲ ਕੀਤੀ ਗਈ। 

ਅਭਿਆਨ ਦਾ ਉਦੇਸ਼ ਵਾਹਨਾਂ ਦੇ ਅੰਦਰ ਅਤੇ ਅਹਾਤੇ ਦੇ ਬਾਹਰ ਸ਼ਰਾਬ ਦੀ ਵਿਕਰੀ ਅਤੇ ਸੇਵਨ ਨੂੰ ਰੋਕਣਾ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਇਨ੍ਹਾਂ ਅਦਾਰਿਆਂ ਦੇ ਆਸ-ਪਾਸ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣਾ ਸੀ। ਡਰਾਈਵ ਦੌਰਾਨ ਕੁੱਲ੍ਹ 125 ਵਾਹਨਾਂ ਦੀ ਚੈਕਿੰਗ ਕੀਤੀ ਗਈ। ਈ. ਆਰ. ਐੱਸ. ਟੀਮ ਵੱਲੋਂ ਸ਼ੱਕੀ ਮਾਮਲਿਆਂ ਵਿੱਚ ਅਲਕੋਹਲ ਦੀ ਖ਼ਪਤ ਦਾ ਪਤਾ ਲਗਾਉਣ ਲਈ ਬ੍ਰੈਥ ਐਨਾਲਾਈਜ਼ਰ ਦੀ ਵਰਤੋਂ ਕੀਤੀ ਗਈ ਸੀ।

 ਇਹ ਵੀ ਪੜ੍ਹੋ- ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਦੂਰ ਹੋ ਗਿਆ ਭੰਬਲਭੂਸਾ

PunjabKesari

ਇਸ ਵਿਸ਼ੇਸ਼ ਮੁਹਿੰਮ ਦੌਰਾਨ ਕੁੱਲ੍ਹ 57 ਚਲਾਨ ਜਾਰੀ ਕੀਤੇ ਗਏ। ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 18 ਚਲਾਨ ਕੀਤੇ ਗਏ। ਇਸੇ ਤਰ੍ਹਾਂ ਬਿਨਾਂ ਨੰਬਰ ਪਲੇਟਾਂ ਵਾਲੇ ਦੋਪਹੀਆ ਵਾਹਨਾਂ ਦੇ 10 ਚਲਾਨ, ਹੈਲਮਟ ਨਾ ਪਾਉਣ 'ਤੇ 13 ਚਲਾਨ, ਟ੍ਰਿਪਲ ਰਾਈਡਿੰਗ ਲਈ 9 ਚਲਾਨ ਅਤੇ ਦਸਤਾਵੇਜ਼ਾਂ ਦੀ ਘਾਟ ਕਾਰਨ 7 ਵਾਹਨ ਜ਼ਬਤ ਕੀਤੇ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਮਾਂ ਨਾਲ ਚਾਈਂ-ਚਾਈਂ ਨਾਨਕੇ ਜਾ ਰਹੀ 9 ਸਾਲਾ ਬੱਚੀ ਨਾਲ ਵਾਪਰੀ ਅਣਹੋਣੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News