ਭਾਜਪਾ ''ਚ ਜਾਣ ਦੀਆਂ ਚਰਚਾਵਾਂ ਵਿਚਾਲੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ
Monday, Nov 11, 2024 - 01:35 PM (IST)
ਚੰਡੀਗੜ੍ਹ/ਅੰਮ੍ਰਿਤਸਰ (ਵੈੱਬ ਡੈਸਕ): ਨਵਜੋਤ ਸਿੰਘ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚੋਂ ਗਾਇਬ ਹਨ। ਜੇਲ੍ਹ ਵਿਚੋਂ ਆਉਣ ਮਗਰੋਂ ਉਹ ਲੋਕ ਸਭਾ ਚੋਣਾਂ ਅਤੇ ਹੁਣ ਹੋ ਰਹੀਆਂ ਜ਼ਿਮਨੀ ਚੋਣਾਂ ਵਿਚੋਂ ਬਿਲਕੁੱਲ ਗਾਇਬ ਰਹੇ ਹਨ ਤੇ ਉਨ੍ਹਾਂ ਦਾ ਕਿਸੇ ਕਿਸਮ ਦਾ ਸਿਆਸੀ ਬਿਆਨ ਵੀ ਸਾਹਮਣੇ ਨਹੀਂ ਆਇਆ। ਇਸ ਵਿਚਾਲੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਭਾਜਪਾ ਆਗੂ ਤਰਣਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਗਈ, ਇਸ ਮਗਰੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਸਿੱਧੂ ਭਾਜਪਾ ਵਿਚ ਵਾਪਸੀ ਕਰ ਸਕਦੇ ਹਨ। ਇਸ ਵਿਚਾਲੇ ਹੁਣ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ!
ਨਵਜੋਤ ਸਿੰਘ ਸਿੱਧੂ ਨੇ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਸਿਆਸਤ ਵਿਚ ਹਾਈ ਕਮਾਨ ਦੇ ਮੁਤਾਬਕ ਚੱਲਣਾ ਪੈਂਦਾ ਹੈ ਤੇ ਜੇ ਮੈਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਜ਼ੁਬਾਨ ਦਿੱਤੀ ਹੈ ਤਾਂ ਮੈਂ ਉਸ 'ਤੇ ਕਾਇਮ ਹਾਂ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਸੱਚਾਈ ਤੇ ਇਮਾਨਦਾਰੀ ਦੇ ਰਾਹ ਨੂੰ ਨਹੀਂ ਛੱਡਿਆ। ਬੇਇਮਾਨੀ ਨਾਲ ਕਮਾਇਆ ਪੈਸਾ ਬਿਮਾਰੀਆਂ ਲੈ ਕੇ ਆਉਂਦਾ ਹੈ ਤੇ ਉਨ੍ਹਾਂ ਦਾ ਨਾਂ ਵੀ ਮਿੱਟ ਜਾਂਦਾ ਹੈ। ਬੜੇ ਲੋਕ ਮੁੱਖ ਮੰਤਰੀ ਬਣਨ ਨੂੰ ਫ਼ਿਰਦੇ ਸੀ, ਪਰ ਅੱਜ ਉਨ੍ਹਾਂ ਦਾ ਨਾਂ ਵੀ ਖ਼ਤਮ ਹੋ ਗਿਆ। ਮੈਂ ਅੱਜ ਵੀ ਕਿਤੇ ਵੀ ਜਾ ਕੇ ਖੜ੍ਹ ਜਾਵਾਂ ਤਾਂ ਲੋਕ ਮੇਰੀ ਇੱਜ਼ਤ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ
ਭਾਜਪਾ ਛੱਡਣ ਦੇ ਸਵਾਲ 'ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਸ ਵੇਲੇ ਭਾਜਪਾ ਬਾਦਲਾਂ ਤੋਂ ਵੱਖ ਨਹੀਂ ਸੀ ਹੋਣਾ ਚਾਹੁੰਦੀ। ਤਾਂ ਮੈਂ ਭਾਜਪਾ ਨੂੰ ਕਿਹਾ ਕਿ ਤੁਸੀਂ ਉਨ੍ਹਾਂ ਨੂੰ ਚੁਣ ਲਓ ਤੇ ਮੈਂ ਪੰਜਾਬ ਨੂੰ ਚੁਣਦਾ ਹਾਂ। ਫ਼ਿਰ ਅਰੁਣ ਜੇਤਲੀ ਨੇ ਮੈਨੂੰ ਕੁਰੂਕਸ਼ੇਤਰ ਤੋਂ ਚੋਣ ਲੜਣ ਲਈ ਕਿਹਾ, ਪਰ ਮੈਂ ਇਨਕਾਰ ਕਰਦਿਆਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਜ਼ੁਬਾਨ ਦਿੱਤੀ ਹੈ। ਮੈਂ ਉਦੋਂ ਵੀ ਆਪਣਾ ਵਚਨ ਨਹੀਂ ਤੋੜਿਆ ਤੇ ਹੁਣ ਵੀ ਨਹੀਂ ਤੋੜਾਂਗਾ। ਮੈਂ ਮੋਦੀ ਲਹਿਰ ਵਿਚ ਚੋਣ ਨਹੀਂ ਲੜਿਆ, ਜਦੋਂ ਮੇਰਾ ਜਿੱਤਣਾ ਅਤੇ ਮੰਤਰੀ ਬਣਨਾ ਲਗਭਗ ਤੈਅ ਸੀ। ਮੈਂ ਫ਼ਿਰ ਵੀ ਅੰਮ੍ਰਿਤਸਰ ਨਹੀਂ ਛੱਡਿਆ, ਤੇ ਮੈਨੂੰ ਆਪਣੇ ਇਸ ਫ਼ੈਸਲੇ 'ਤੇ ਅੱਜ ਵੀ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤ੍ਰਾਸਦੀ ਰਹੀ ਹੈ ਕਿ ਅੱਜ ਤਕ ਇੱਥੇ ਰਾਜ ਕਰਨ ਵਾਲਿਆਂ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਤੇ ਉਨ੍ਹਾਂ ਦੇ ਹਿੱਤਾਂ ਦਾ ਸਮਝੌਤਾ ਕਰਦਿਆਂ ਆਪਣਾ ਘਰ ਭਰਨ 'ਤੇ ਹੀ ਜ਼ੋਰ ਦਿੱਤਾ। ਇਹ ਲੋਕ ਸਰਬੱਤ ਦਾ ਭਲਾ ਕਹਿ ਕੇ ਆਪਣਾ ਭਲਾ ਕਰਦੇ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8