''ਪਹਿਲਾਂ ਨਾਂ ਦੱਸਿਆ ਰਾਮ ਤੇ ਫਿਰ ਕਹਿੰਦਾ ਹੈਦਰ'', ਮੰਦਰ ''ਚ ਦਾਖਲ ਹੋਏ ਸ਼ੱਕੀ ਦੀ ਛਿੱਤਰ ਪਰੇਡ
Thursday, Nov 07, 2024 - 05:34 PM (IST)
ਲੁਧਿਆਣਾ (ਗਣੇਸ਼) : ਸੀਤਾ ਨਗਰ ਇਲਾਕੇ 'ਚ ਬਣੇ ਮੰਦਰ 'ਚੋਂ ਪੁਜਾਰੀ ਨੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਜੋ ਕਿ ਮੰਦਰ ਦੇ ਅੰਦਰ ਸਥਾਪਤ ਮੂਰਤੀ ਕੋਲ ਚਲਾ ਗਿਆ ਅਤੇ ਉਥੇ ਪੈਸੇ ਚੁੱਕਣ ਲੱਗਾ। ਜਦ ਮੰਦਰ ਦੇ ਪੁਜਾਰੀ ਨੇ ਇਹ ਸਭ ਕੁਝ ਦੇਖਿਆ ਤੁਰੰਤ ਉਥੇ ਆਲੇ ਦੁਆਲੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਉਸਦੀ ਚੰਗੀ ਛਿੱਤਰ ਪਰੇਡ ਕੀਤੀ ਗਈ। ਉਸਦੇ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਪੇਚਕਸ ਅਤੇ ਇੱਕ ਹੋਰ ਸਮਾਨ ਬਰਾਮਦ ਕੀਤਾ ਅਤੇ ਉਸ ਕੋਲੋਂ ਇੱਕ ਟੋਪੀ ਜੋ ਕਿ ਮੁਸਲਮਾਨ ਪਹਿਨਦੇ ਹਨ, ਉਹ ਮਿਲੀ।
ਘਟਨਾ ਦੌਰਾਨ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸਦਾ ਨਾਮ ਕੀ ਹੈ ਪਹਿਲਾ ਤਾਂ ਉਸਨੇ ਆਪਣਾ ਨਾਮ ਰਾਮ ਦੱਸਿਆ ਤੇ ਉਸ ਤੋਂ ਬਾਅਦ ਜਦ ਲੋਕਾਂ ਨੇ ਥੋੜੀ ਸਖਤੀ ਕੀਤੀ ਤਾਂ ਉਸਨੇ ਆਪਣਾ ਨਾਂ ਹੈਦਰ ਦੱਸਿਆ। ਪੁਜਾਰੀ ਤੇ ਇਕੱਠੇ ਹੋਏ ਮਹੱਲੇ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਹ ਮੂਰਤੀਆਂ ਨੂੰ ਵੀ ਖੰਡਿਤ ਕਰ ਸਕਦਾ ਸੀ। ਮੰਦਰ ਦੇ ਬਾਹਰ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਇਸ ਸ਼ਖਸ ਨੇ ਸਿਰ 'ਤੇ ਟੋਪੀ ਲਈ ਹੈ ਉਸ ਤੋਂ ਬਾਅਦ ਇਹ ਟੋਪੀ ਨੂੰ ਛਪਾ ਲੈਂਦਾ ਹੈ ਅਤੇ ਫਿਰ ਬੜੇ ਢੰਗ ਨਾਲ ਮੰਦਰ ਦੇ ਅੰਦਰ ਚਲੇ ਜਾਂਦਾ ਹੈ। ਪੁਜਾਰੀ ਨੇ ਮੌਕੇ 'ਤੇ ਹੀ ਸਭ ਕੁਝ ਸੰਭਾਲ ਲਿਆ ਅਤੇ ਮੌਕੇ 'ਤੇ ਪੁਲਿਸ ਬੁਲਾਈ ਗਈ। ਘਟਨਾ ਤੋਂ ਬਾਅਦ ਨੌਜਵਾਨ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਮੁਹੱਲਾ ਨਿਵਾਸੀ ਨੇ ਦੱਸਿਆ ਕਿ ਇਹ ਮੰਦਰ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਸਕਦਾ ਸੀ। ਮੁਹੱਲੇ ਦੇ ਲੋਕ ਥਾਣੇ ਦੇ ਬਾਹਰ ਪਹੁੰਚੇ ਉਥੇ ਉਥੇ ਨਾਅਰੇਬਾਜ਼ੀ ਵੀ ਕੀਤੀ। ਪੁਲਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੰਦਰ ਦੇ ਚੌਕਸ ਹੋਣ ਕਰਕੇ ਕੋਈ ਅਣਸਖਾਵੀ ਘਟਨਾ ਨਹੀਂ ਹੋਈ। ਪੁਲਸ ਨੇ ਕਿਹਾ ਕਿ ਘਟਨਾ ਸਬੰਧੀ ਜਾਂਚ ਕੀਤੀ ਜਾਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਇਹ ਸ਼ਖਸ ਕੌਣ ਹੈ ਤੇ ਕਿਥੋਂ ਆਇਆ ਸੀ।