ਨਾਜਾਇਜ਼ ਤਰੀਕੇ ਨਾਲ ਗੋਦਾਮ ''ਚ ਰੱਖ ਕੇ ਖਾਦਾਂ ਦੀ ਜਮ੍ਹਾਂਖੋਰੀ ਕਰਨ ਦੇ ਦੋਸ਼ ’ਚ ਇਕ ਨਾਮਜ਼ਦ

Wednesday, Nov 13, 2024 - 04:31 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਵਿਖੇ ਅਣ-ਅਧਿਕਾਰਿਤ ਤਰੀਕੇ ਨਾਲ ਗੋਦਾਮ 'ਚ ਰੱਖ ਕੇ ਖਾਦਾਂ ਦੀ ਜਮ੍ਹਾਂਖੋਰੀ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੁਨਿਤ ਬਾਂਸਲ ਮਾਲਕ ਮੈਸ. ਅਗਰਵਾਲ ਖਾਦ ਸਟੋਰ ਫਿਰੋਜ਼ਪੁਰ ਪੁੱਤਰ ਵਿਜੇ ਕੁਮਾਰ ਵਾਸੀ ਰਿੱਖੀ ਕਾਲੋਨੀ, ਫਿਰੋਜ਼ਪੁਰ ਦੇ ਗੋਦਾਮ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ।

ਇਸ ਦੌਰਾਨ ਯੂਰੀਆ ਖਾਦ ਦੇ 997 ਬੈਗ ਵਜ਼ਨੀ ਵੱਖ-ਵੱਖ ਕੰਪਨੀ ਵਲੋਂ ਬਣਾਈ ਗਈ ਅਤੇ ਪੋਟਾਸ਼ ਦੇ 890 ਬੈਗ ਵੱਖ-ਵੱਖ ਕੰਪਨੀ ਵਲੋਂ ਬਣਾਏ ਗਏ ਬਰਾਮਦ ਹੋਏ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮੌਕੇ ’ਤੇ ਗੋਦਾਮ ਦੇ ਮਾਲਕ ਪੁਨਿਤ ਬਾਂਸਲ ਵੱਲੋਂ ਇਸ ਸਬੰਧੀ ਕੋਈ ਲਾਇਸੈਂਸ ਅਤੇ ਬਿੱਲ ਪੇਸ਼ ਨਹੀਂ ਕੀਤੇ ਗਏ। ਜਿਸ ਵੱਲੋਂ ਇਹ ਖਾਦਾਂ ਦਾ ਸਟਾਕ ਅਣ-ਅਧਿਕਾਰਿਤ ਤਰੀਕੇ ਨਾਲ ਗੋਦਾਮ ਵਿਚ ਰੱਖ ਕੇ ਖਾਦਾਂ ਦੀ ਜਮ੍ਹਾਂਖੋਰੀ ਕੀਤੀ ਗਈ ਹੈ। ਜਾਂਚਕਰਤਾ ਬਲਦੇਵ ਰਾਜ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


Babita

Content Editor

Related News