ਲੱਖਾਂ ਦੀ ਲਾਟਰੀ ਨਿਕਲਣ ''ਤੇ ਵੀ ਮੂੰਹ ਲੁਕਾਉਂਦਾ ਫ਼ਿਰ ਰਿਹੈ ਵਿਅਕਤੀ, ਹੈਰਾਨ ਕਰੇਗੀ ਵਜ੍ਹਾ
Monday, Nov 04, 2024 - 10:53 AM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਵਿਚ ਇਕ ਕਰਜ਼ਦਾਰ ਬੰਦੇ ਦੀ ਸਾਢੇ 4 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ। ਇਸ ਦੇ ਬਾਵਜੂਦ ਉਹ ਕੈਮਰੇ ਮੂਹਰੇ ਨਹੀਂ ਆਉਣਾ ਚਾਹੁੰਦਾ। ਲਾਟਰੀ ਵਿਕਰੇਤਾ ਦਾ ਕਹਿਣਾ ਹੈ ਕਿ ਉਹ ਵਿਅਕਤੀ ਪਹਿਲਾਂ ਹੀ ਲੱਖਾਂ ਰੁਪਏ ਦਾ ਕਰਜ਼ਾਈ ਹੈ। ਉਹ ਕੈਮਰੇ ਮੂਹਰੇ ਨਹੀਂ ਆਉਣਾ ਚਾਹੁੰਦਾ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਮਸ਼ਹੂਰ ਡੇਰੇ ਨੇੜੇ ਮਚੇ ਭਾਂਬੜ! ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਾਟਰੀ ਵਿਕਰੇਤਾ ਬੌਬੀ ਨੇ ਦੱਸਿਆ ਕਿ ਲੋਕਾਂ ਦੇ ਲੱਖਾਂ-ਕਰੋੜਾਂ ਰੁਪਏ ਦੇ ਇਨਾਮ ਨਿਕਲ ਰਹੇ ਹਨ। ਧਨਤੇਰਸ ਵਾਲੇ ਦਿਨ ਵੀ ਇਕ ਵਿਅਕਤੀ ਨੇ ਨਾਗਾਲੈਂਡ ਸਟੇਟ ਲਾਟਰੀ ਦਾ ਇਕ ਹੋਰ ਇਨਾਮ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਲਾਟਰੀ ਜਿੱਤਣ ਵਾਲਾ ਵਿਅਕਤੀ ਕਰਜ਼ਾਈ ਹੈ ਤੇ ਉਸ ਦਾ ਲੱਖਾਂ ਰੁਪਏ ਦਾ ਲੈਣ-ਦੇਣ ਬਾਕੀ ਹੈ। ਇਸ ਲਈ ਉਹ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ। ਉਸ ਦਾ ਕਹਿਣਾ ਹੈ ਕਿ ਕੈਮਰੇ ਦੇ ਸਾਹਮਣੇ ਆਉਣ ਨਾਲ ਉਸ ਦੇ ਲੈਣ-ਦੇਣ 'ਤੇ ਅਸਰ ਪਵੇਗਾ।
ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਹੁਣ ਖਰੀਦੀਆਂ ਹੋਰ ਟਿਕਟਾਂ
ਲਾਟਰੀ ਵਿਕਰੇਤਾ ਬੌਬੀ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਹੁਣ ਵੱਡੇ ਇਨਾਮ ਦੀ ਆਸ ਹੈ ਤੇ ਉਸ ਨੇ 6 ਕਰੋੜੜ ਵਾਲਾ ਦੀਵਾਲੀ ਬੰਪਰ ਅਤੇ ਡੇਢ ਕਰੋੜ ਵਾਲੀ ਇਕ ਹੋਰ ਲਾਟਰੀ ਟਿਕਟ ਖਰੀਦੀ ਹੈ। 6 ਕਰੋੜ ਵਾਲਾ ਦੀਵਾਲੀ ਪੰਬਰ 9 ਨਵੰਬਰ ਅਤੇ ਡੇਢ ਕਰੋੜ ਵਾਲਾ ਬੰਪਰ 5 ਨਵੰਬਰ ਨੂੰ ਨਿਕਲੇਗਾ। ਲਾਟਰੀ ਵਿਕਰੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਆਪਣੇ ਗਾਹਕਾਂ ਦਾ ਸਾਥ ਦਿੰਦਿਆਂ ਮਾਮਲੇ ਨੂੰ ਗੁਪਤ ਰੱਖਣਾ ਪੈਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8