ਲਾਧੂਕਾ ਮਾਈਨਰ ਦੇ ਨਵੇਂ ਬਣੇ ਪੁਲ ਦੀ ਸੜਕ ਕੱਚੀ ਹੋਣ ਕਾਰਣ ਵਾਹਨ ਚਾਲਕਾਂ ਨੂੰ ਝੱਲਣੀ ਪੈ ਰਹੀ ਪ੍ਰੇਸ਼ਾਨੀ
Wednesday, Apr 13, 2022 - 03:51 PM (IST)
ਮੰਡੀ ਲਾਧੂਕਾ (ਸੰਧੂ) : ਇਥੋਂ ਕੁੱਝ ਦੂਰੋਂ ਤੋਂ ਲੰਘਣ ਵਾਲੀ ਲਾਧੂਕਾ ਮਾਇਨਰ ਦੇ ਪੁਲ ਨਿਰਮਾਣ ਤੋਂ ਬਾਅਦ ਪੁਲ ਦੀਆਂ ਦੋਵਾਂ ਸਾਈਡਾਂ ’ਤੇ ਸੜਕ ਕੱਚੀ ਹੋਣ ਕਾਰਣ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹੀ ਨਹੀਂ ਕਈ ਵਾਰ ਤਾਂ ਪੁਲ ਕਰਾਸ ਕਰਨ ਲਈ ਧੱਕਾ ਲਗਾਉਣ ਦੀ ਵੀ ਨੌਬਤ ਆ ਜਾਂਦੀ ਹੈ। ਉਧਰ ਠੇਕੇਦਾਰ ਨੇ ਸੀਜ਼ਨ ਤੋਂ ਬਾਅਦ ਇਸ ਦਾ ਕੰਮ ਮੁਕੰਮਲ ਕਰਵਾਉਣ ਦੀ ਗੱਲ ਕਹੀ ਹੈ। ਜਾਣਕਾਰੀ ਅਨੁਸਾਰ ਲਾਧੂਕਾ ਮਾਇਨਰ ’ਤੇ ਪਿਛਲੇ ਦਿਨੀਂ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। ਇਸ ਦੇ ਚਲਦਿਆਂ ਪਹਿਲਾਂ ਤਾਂ ਇੱਕ ਹੋਰ ਕੱਚਾ ਰਸਤਾ ਵਾਹਨਾਂ ਦੀ ਆਵਾਜਾਈ ਲਈ ਰੱਖਿਆ ਹੋਇਆ ਸੀ ਪਰ ਪੁਲ ਦਾ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਉਕਤ ਕੱਚਾ ਰਸਤਾ ਬੰਦ ਕਰ ਦਿੱਤਾ ਗਿਆ ਪਰ ਪੁਲ ਤੋਂ ਲੰਘਣ ਵਾਲੀ ਸੜਕ ਦਾ ਨਿਰਮਾਣ ਕਾਰਜ ਅਧੂਰਾ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ
ਇਥੇ ਦੱਸਣਯੋਗ ਹੈ ਕਿ ਉਕਤ ਪੁਲ ਦੇ ਨਾਲ ਪਿੰਡ ਜੱਲਾ ਲੱਖੇ ਕੇ ਉਤਾੜ, ਭੰਬਾਵੱਟੂ, ਢਾਣੀ ਬਚਨ ਸਿੰਘ, ਬੀਐਸਐਫ ਦੀ ਚੌਂਕੀ ਲੱਗਦੀ ਹੈ। ਇਨ੍ਹਾਂ ਪਿੰਡਾਂ ’ਚ ਬੱਚਿਆਂ ਦੀਆਂ ਵੈਨਾਂ ਵੀ ਲੰਘਦੀਆਂ ਹਨ ਅਤੇ ਵਰਤਮਾਨ ਸਮੇਂ ਅੰਦਰ ਕਣਕ ਦਾ ਸੀਜ਼ਨ ਹੋਣ ਕਾਰਣ ਆਵਾਜਾਈ ਹੋਰ ਵੀ ਵੱਧ ਗਈ ਹੈ ਅਤੇ ਕਈ ਵਾਰ ਦੇਖਣ ਨੂੰ ਮਿਲਿਆ ਹੈ ਕਿ ਵਾਹਨ ਚਾਲਕ ਬੜੀ ਹੀ ਮੁਸ਼ੱਕਤ ਦੇ ਨਾਲ ਪੁਲ ਨੂੰ ਕਰਾਸ ਕਰਦੇ ਹਨ। ਉਥੋਂ ਲੰਘਦੇ ਰਾਹਗਿਰਾਂ ਨੇ ਮੰਗ ਕੀਤੀ ਹੈ ਕਿ ਪੁਲ ਦੀ ਸੜਕ ਦਾ ਨਿਰਮਾਣ ਕਾਰਜ ਪੂਰਾ ਕੀਤਾ ਜਾਵੇ। ਉਧਰ ਇਸ ਸਬੰਧੀ ਜਦੋਂ ਠੇਕੇਦਾਰ ਹੈਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲ ਦੇ ਨਿਰਮਾਣ ਕਾਰਜ ਨੂੰ ਪੂਰਾ ਹੋਣ ਤੋਂ ਬਾਅਦ ਸੜਕ ਨੂੰ ਹੀ ਪੱਕਾ ਕੀਤਾ ਜਾਣਾ ਸੀ ਪਰ ਸੀਜ਼ਨ ਸ਼ੁਰੂ ਹੋਣ ਕਾਰਨ ਇੱਕ ਵਾਰ ਸੜਕ ਨੂੰ ਪੱਕਾ ਕਰਨ ਦਾ ਕੰਮ ਰੋਕ ਦਿੱਤਾ ਹੈ ਅਤੇ ਸੀਜ਼ਨ ਦੀ ਸਪਾਪਤੀ ਤੋਂ ਬਾਅਦ ਛੇਤੀ ਹੀ ਸੜਕ ਪੱਕੀ ਕਰ ਦਿੱਤੀ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ