ਫੂਡ ਕਾਰਪੋਰੇਸ਼ਨ ’ਚ ਨੌਕਰੀ ਦਾ ਝਾਂਸਾ ਦੇ ਕੇ ਮਾਰੀ 5 ਲੱਖ ਦੀ ਠੱਗੀ

12/29/2021 3:27:26 PM

ਫ਼ਰੀਦਕੋਟ (ਰਾਜਨ) : ਫੂਡ ਕਾਰਪੋਰੇਸ਼ਨ ਆਫ਼ ਇੰਡੀਆ ’ਚ ਨੌਕਰੀ ਲਾਉਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਦੀਆਂ ਹਦਾਇਤਾਂ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਗਿੱਦੜਬਾਹਾ ਰੈਲੀ ’ਚ ਗਰਜੇ ਸਿੱਧੂ ਮੂਸੇਵਾਲਾ, ‘ਗੈਂਗਸਟਰ’ ਕਹਿਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਜਾਣਕਾਰੀ ਅਨੁਸਾਰ ਸਤਪਾਲ ਨਰੂਲਾ ਪੁੱਤਰ ਕਰਮ ਸਿੰਘ ਵਾਸੀ ਮੁਹੱਲਾ ਮਾਹੀਖਾਨਾ ਫਰੀਦਕੋਟ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕਰ ਕੇ ਦੋਸ਼ ਲਾਇਆ ਸੀ ਕਿ ਵਿਕਾਸ ਸ਼ਰਮਾ ਪੁੱਤਰ ਇਜਤ ਰਾਏ ਵਾਸੀ ਡੋਗਰ ਬਸਤੀ ਫ਼ਰੀਦਕੋਟ ਨੇ ਉਸਦੇ ਲੜਕੇ ਪੁਨੀਤ ਕੁਮਾਰ ਨਰੂਲਾ ਨੂੰ ਐੱਫ਼. ਸੀ. ਆਈ. ’ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਲੈ ਲਏ ਅਤੇ ਬਾਅਦ ’ਚ ਉਸਨੂੰ ਜਾਅਲੀ ਆਫ਼ਰ ਲੈਟਰ ਦੇ ਕੇ ਧੋਖਾਦੇਹੀ ਕੀਤੀ। ਇਸ ਸ਼ਿਕਾਇਤ ਦੀ ਪੜਤਾਲ ਸੀਨੀਅਰ ਪੁਲਸ ਕਪਤਾਨ ਵੱਲੋਂ ਉੱਪ ਪੁਲਸ ਕਪਤਾਨ ਦਵਿੰਦਰ ਸਿੰਘ ਪਾਸੋਂ ਕਰਵਾਈ ਗਈ ਸੀ ਜਿਸਦੀ ਪੜਤਾਲੀਆ ਰਿਪੋਰਟ ਉਪਰੰਤ ਸੀਨੀਅਰ ਪੁਲਸ ਕਪਤਾਨ ਵੱਲੋਂ ਜ਼ਿਲ੍ਹਾ ਅਟਾਰਨੀ ਯੋਗੇਸ਼ ਕਸਰੀਜਾ ਤੋਂ ਕਾਨੂੰਨੀ ਰਾਏ ਲੈਣ ਉਪਰੰਤ ਜਾਰੀ ਕੀਤੇ ਨਿਰਦੇਸ਼ ’ਤੇ ਵਿਕਾਸ ਸ਼ਰਮਾ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? 


Anuradha

Content Editor

Related News