ਬੈਂਕ ਮੁਲਾਜ਼ਮ ਬਣ ਕੇ ਕੀਤਾ ਫੋਨ, ਪ੍ਰੀਮੀਅਮ ATM ਬਣਾਉਣ ਦਾ ਝਾਂਸਾ ਦੇ ਕੇ ਮਾਰੀ 22 ਲੱਖ ਤੋਂ ਵੱਧ ਦੀ ਠੱਗੀ

Friday, Dec 29, 2023 - 06:21 AM (IST)

ਪਟਿਆਲਾ (ਬਲਜਿੰਦਰ)- ਖ਼ੁਦ ਨੂੰ ਬੈਂਕ ਦਾ ਕਰਮਚਾਰੀ ਦੱਸ ਕੇ ਇਕ ਵਿਅਕਤੀ ਨਾਲ 22 ਲੱਖ 76 ਹਜ਼ਾਰ ਰੁਪਏ ਦੀ ਠੱਗੀ ਮਾਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 420 ਅਤੇ 120ਬੀ ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'

ਇਸ ਮਾਮਲੇ ’ਚ ਹਰਸ਼ਦੀਪ ਸ਼ਰਮਾ ਪੁੱਤਰ ਰਾਮ ਸ਼ਰਮਾ ਵਾਸੀ ਏਕਤਾ ਵਿਹਾਰ ਆਨੰਦ ਨਗਰ, ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ ਐਕਸਿਸ ਬੈਂਕ ਦਾ ਕਰਮਚਾਰੀ ਦੱਸ ਕੇ ਉਸ ਤੋਂ ਖਾਤੇ ਦੀ ਜਾਣਕਾਰੀ ਹਾਸਲ ਕਰ ਲਈ। ਇਸ ਤੋਂ ਬਾਅਦ ਉਸ ਨੇ ਉਸ ਨੂੰ ਗੱਲਾਂ 'ਚ ਲੈ ਕੇ ਪ੍ਰੀਮੀਅਮ ਕ੍ਰੈਡਿਟ ਕਾਰਡ ਬਣਾਉਣ ਦਾ ਝਾਂਸਾ ਦੇ ਕੇ 22 ਲੱਖ 76 ਹਜ਼ਾਰ 500 ਰੁਪਏ ਦੀ ਧੋਖਾਦੇਹੀ ਕੀਤੀ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News