ਹਾਜੀਪੁਰ ਵਿਖੇ SBI ਦੇ ATM ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼
Wednesday, Dec 25, 2024 - 06:39 PM (IST)
ਹਾਜੀਪੁਰ (ਜੋਸ਼ੀ)- ਪੁਲਸ ਸਟੇਸ਼ਨ ਤਲਵਾੜਾ ਦੇ ਅਧੀਨ ਪੈਂਦੇ ਅੱਡਾ ਝੀਰ ਦਾ ਖੂਹ ਤੋਂ ਦਾਤਾਰਪੁਰ ਜਾਂ ਵਾਲੀ ਸੜਕ ’ਤੇ ਪਿੰਡ ਰੱਕੜੀ ਹਾਰ ਵਿਖੇ ਸਟੇਟ ਬੈਂਕ ਦੇ ਬਾਹਰ ਲੱਗੇ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਜੋਕਿ ਅਸਫ਼ਲ ਰਹੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਲੋਕਾਂ ਨੇ ਜਦੋਂ ਏ. ਟੀ. ਐੱਮ. ਦੇ ਬਾਹਰ ਪਏ ਗੈਸ ਕੱਟਰ ਨੂੰ ਵੇਖਿਆ ਤਾਂ ਇਸ ਘਟਨਾ ਦੀ ਸੂਚਨਾ ਤੁਰੰਤ ਤਲਵਾੜਾ ਪੁਲਸ ਅਤੇ ਐੱਸ. ਬੀ. ਆਈ. ਦੇ ਮੈਨੇਜਰ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ...
ਸੂਚਨਾ ਮਿਲਣ 'ਤੇ ਬੈਂਕ ਸਟਾਫ਼ ਅਤੇ ਤਲਵਾੜਾ ਪੁਲਸ ਨੇ ਮੌਕੇ ’ਤੇ ਆ ਕੇ ਵੇਖਿਆ ਤਾਂ ਏ. ਟੀ. ਐੱਮ. ਨੂੰ ਲੁੱਟਣ ਆਏ ਵਿਅਕਤੀਆਂ ਨੇ ਸਭ ਤੋਂ ਪਹਿਲਾਂ ਏ. ਟੀ. ਐੱਮ. ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਸਪਰੇਅ ਕਰਕੇ ਉਸ ਨੂੰ ਬੰਦ ਕਰ ਦਿੱਤਾ ਸੀ ਅਤੇ ਗੈਸ ਕੱਟਰ ਵੀ ਉੱਥੇ ਹੀ ਛੱਡ ਗਏ ਸਨ। ਪੁਲਸ ਨੇ ਗੈਸ ਕੱਟਰ ਅਤੇ ਉੱਥੇ ਪਏ ਹੋਰ ਸਾਮਾਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਘਟਨਾ, ਗੁਆਂਢੀ ਨੇ ਰੋਲੀ ਕੁੜੀ ਦੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਪਿਓ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e