22 ਸਾਲਾਂ ਬਾਅਦ ਪਾਕਿ ਤੋਂ ਵਤਨ ਪਰਤੀ ਹਮੀਦਾ ਬਾਨੋ, ਇੰਝ ਏਜੰਟ ਦੀ ਠੱਗੀ ਦਾ ਹੋਈ ਸ਼ਿਕਾਰ

Wednesday, Dec 18, 2024 - 02:19 PM (IST)

22 ਸਾਲਾਂ ਬਾਅਦ ਪਾਕਿ ਤੋਂ ਵਤਨ ਪਰਤੀ ਹਮੀਦਾ ਬਾਨੋ, ਇੰਝ ਏਜੰਟ ਦੀ ਠੱਗੀ ਦਾ ਹੋਈ ਸ਼ਿਕਾਰ

ਅੰਮ੍ਰਿਤਸਰ (ਨੀਰਜ)-ਮੁੰਬਈ ਦੀ ਰਹਿਣ ਵਾਲੀ ਹਾਮੀਦਾ ਬਾਨੋ ਜੋ ਇਕ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਈ ਸੀ। ਉਹ 22 ਸਾਲਾਂ ਬਾਅਦ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਵਾਪਸ ਵਤਨ ਪਰਤੀ ਹੈ। ਜਾਣਕਾਰੀ ਅਨੁਸਾਰ ਏਜੰਟ ਨੇ ਹਮੀਦਾ ਨੂੰ ਦੁਬਈ ਭੇਜਣ ਅਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਦੁਬਈ ਭੇਜਣ ਦੀ ਬਜਾਏ ਉਸ ਨੂੰ ਪਾਕਿਸਤਾਨ ਭੇਜ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਪੁਲਸ ਅੱਤਵਾਦੀ ਪਾਸ਼ੀਆ ਦੇ ਰਾਡਾਰ ’ਤੇ, ਹੁਣ ਪੁਲਸ ਨਾਕਿਆਂ ’ਤੇ ਵੀ ਧਮਾਕੇ ਦੀ ਦਿੱਤੀ ਚਿਤਾਵਨੀ

ਹਮੀਦਾ ਨੇ ਦੱਸਿਆ ਕਿ ਸਾਲ 2002 ਵਿਚ ਉਹ ਪਾਕਿਸਤਾਨ ਪਹੁੰਚ ਗਈ। ਇਥੇ ਹੈਦਰਾਬਾਦ ਤੋਂ ਇਕ ਕੈਂਪ ਵਿਚ ਤਿੰਨ ਮਹੀਨੇ ਬਿਤਾ ਕੇ ਇਸਲਾਮਾਬਾਦ ਆ ਗਈ, ਜਿੱਥੇ ਮਜ਼ਬੂਰਨ ਇਕ ਸਿੰਧੀ ਵਿਅਕਤੀ ਨਾਲ ਵਿਆਹ ਕਰਨਾ ਪਿਆ, ਪਰ ਕੋਈ ਬੱਚਾ ਨਹੀਂ ਹੋਇਆ, ਜਿਸ ਵਿਅਕਤੀ ਨਾਲ ਵਿਆਹ ਕੀਤਾ ਸੀ, ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਲਈ ਵਿਆਹ ਕੀਤਾ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਥਾਣੇ 'ਚ ਧਮਾਕੇ ਮਗਰੋਂ ਬੋਲਿਆ ਗੈਂਗਸਟਰ, ਇਹ ਤਾਂ ਟ੍ਰੇਲਰ...ਸਾਂਭ ਲਓ ਪਰਿਵਾਰ

ਉਸ ਨੇ ਦੱਸਿਆ ਕਿ ਉਸ ਦਾ ਘਰ ਮੁੰਬਈ ਦੇ ਕੁਰਲਾ ਰੇਲਵੇ ਸਟੇਸ਼ਨ ਨੇੜੇ ਹੈ, ਉਸ ਨੇ ਘਰ ਦੇ ਫੋਨ ਨੰਬਰਾਂ ’ਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਨੰਬਰ ਬਦਲ ਚੁੱਕੇ ਸਨ। ਉਸ ਦੇ ਦੋ ਪੁੱਤਰ ਯੂਸਫ਼ ਅਤੇ ਫਜ਼ਲ ਅਤੇ ਦੋ ਧੀਆਂ ਯਾਸਮੀਨ ਅਤੇ ਪ੍ਰਵੀਨ ਹਨ।

ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਅਹਿਮ ਖ਼ਬਰ, 20 ਤੇ 21 ਦਸੰਬਰ ਦੀਆਂ ਪ੍ਰੀਖਿਆਵਾਂ ਮੁਲਤਵੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News