ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਦੇ ਲੱਖਾਂ ਰੁਪਏ ਕਢਵਾਉਣ ਵਾਲਾ ਸ਼ਾਤਰ ਸ਼ਖਸ ਆਇਆ ਪੁਲਸ ਅੜਿੱਕੇ

Saturday, Dec 14, 2024 - 06:38 AM (IST)

ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਦੇ ਲੱਖਾਂ ਰੁਪਏ ਕਢਵਾਉਣ ਵਾਲਾ ਸ਼ਾਤਰ ਸ਼ਖਸ ਆਇਆ ਪੁਲਸ ਅੜਿੱਕੇ

ਫਿਲੌਰ (ਭਾਖੜੀ) : ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਸਰਵਨ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਅਤੇ ਉਨ੍ਹਾਂ ਦੀ ਟੀਮ ਨੇ ਏ. ਟੀ. ਐੱਮ. ਕਾਰਡ ਬਦਲ ਕੇ ਉਨ੍ਹਾਂ ਵਿਚੋਂ ਪੈਸੇ ਕਢਵਾ ਕੇ ਲੋਕਾਂ ਨੂੰ ਚੂਨਾ ਲਾਉਣ ਵਾਲੇ ਸ਼ਾਤਰ ਵਿਅਕਤੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਕਮਲਜੀਤ ਸਿੰਘ, ਜੋ ਜ਼ਿਆਦਾ ਚੱਲਣ ਵਾਲੇ ਏ. ਟੀ. ਐੱਮ. ਬੂਥਾਂ ਦੇ ਬਾਹਰ ਘੁੰਮ-ਫਿਰ ਕੇ ਪਿੰਡਾਂ ’ਚ ਰਹਿਣ ਵਾਲੇ ਵਿਅਕਤੀ ਜਾਂ ਕਿਸੇ ਅਨਪੜ੍ਹ ਭੋਲੇ-ਭਾਲੇ ਵਿਅਕਤੀ ਨੂੰ ਏ. ਟੀ. ਐੱਮ. ’ਚ ਜਾਂਦਾ ਦੇਖ ਕੇ ਉਨ੍ਹਾਂ ਨਾਲ ਅੰਦਰ ਦਾਖਲ ਹੋ ਜਾਂਦਾ ਸੀ ਅਤੇ ਪੈਸੇ ਕਢਵਾਉਣ ’ਚ ਮਦਦ ਕਰਨ ਦੇ ਬਹਾਨੇ ਉਨ੍ਹਾਂ ਦੇ ਏ. ਟੀ. ਐੱਮ. ਕਾਰਡ ਬਦਲ ਲੈਂਦਾ ਸੀ ਅਤੇ ਉਨ੍ਹਾਂ ਦੇ ਏ. ਟੀ. ਐੱਮ. ਤੋਂ ਬਾਅਦ ’ਚ ਲੱਖਾਂ ਰੁਪਏ ਕਢਵਾ ਲੈਂਦਾ ਸੀ।

ਇਹ ਵੀ ਪੜ੍ਹੋ : ਜਲੰਧਰ 'ਚ ਕੁੱਲ 698 ਉਮੀਦਵਾਰਾਂ ਨੇ ਭਰੀ ਨਾਮਜ਼ਦਗੀ, ਜਾਂਚ ਮਗਰੋਂ 687 ਪਾਏ ਗਏ ਸਹੀ

ਉਨ੍ਹਾਂ ਦੱਸਿਆ ਕਿ ਪੁਲਸ ਨੇ ਕਮਲਜੀਤ ਸਿੰਘ ਉਰਫ਼ ਕੰਮਾ ਪੁੱਤਰ ਗੁਰਬਿੰਦਰ ਸਿੰਘ ਨਿਵਾਸੀ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਡਾਬਾ, ਲੁਧਿਆਣਾ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ। ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਕਮਲਜੀਤ ਦੇ ਵਿਰੁੱਧ ਪਹਿਲਾਂ ਵੀ ਲੁਧਿਆਣਾ ਅਤੇ ਫਗਵਾੜਾ ’ਚ ਅੱਧਾ ਦਰਜਨ ਤੋਂ ਵੱਧ ਮਾਮਲੇ ਦਰਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News