ਟਿਕਟਾਂ ਬੁੱਕ ਕਰਵਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ
Saturday, Dec 14, 2024 - 01:53 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਮਨੀਮਾਜਰਾ ਸ਼ਾਂਤੀ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਥਾਣਾ ਮਨੀਮਾਜਰਾ ਦੀ ਪੁਲਸ ਨੇ 35 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਜ ਕੁਮਾਰ ਨੇ ਦੱਸਿਆ ਹੈ ਕਿ ਮੋਤੀਆ ਰਾਇਲ ਬਿਜ਼ਨੈੱਸ ਪਾਰਕ ਜ਼ੀਰਕਪੁਰ ਸਥਿਤ ਟਰੈਵਲਵਿਜ਼ ਦਫ਼ਤਰ ਦੇ ਪ੍ਰੋਪਰਾਈਟ ਅਰੁਣ ਕੁਮਾਰ ਅਤੇ ਹੋਰਨਾਂ ਨੇ ਉਸ ਨਾਲ ਠੱਗੀ ਮਾਰੀ ਹੈ।
ਮੁਲਜ਼ਮਾਂ ਨੇ ਉਨ੍ਹਾਂ ਦੇ ਗਾਹਕਾਂ ਦੀ ਵੱਖ-ਵੱਖ ਥਾਵਾਂ ਦੀ ਟਿਕਟਾਂ ਬੁੱਕ ਕਰਵਾਉਣ ਦੇ ਨਾਂ ’ਤੇ ਇੰਨੀ ਵੱਡੀ ਰਕਮ ਠੱਗ ਲਈ। ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।