ਨਸ਼ੇੜੀਆਂ ਨੂੰ ਕਸ਼ਮੀਰੀ ਪਾਰਕ ''ਚ ਉੱਗੀ ਹੋਈ ਭੰਗ ਦਾ ਸਹਾਰਾ

Thursday, May 21, 2020 - 05:29 PM (IST)

ਨਸ਼ੇੜੀਆਂ ਨੂੰ ਕਸ਼ਮੀਰੀ ਪਾਰਕ ''ਚ ਉੱਗੀ ਹੋਈ ਭੰਗ ਦਾ ਸਹਾਰਾ

ਮੋਗਾ (ਬਿੰਦਾ): ਕੋਰੋਨਾ ਵਾਇਰਸ ਕਰਕੇ ਸਾਰਾ ਪੰਜਾਬ ਬੰਦ ਪਿਆ ਹੈ।ਉਥੇ ਪੁਲਸ ਵਲੋਂ ਕੀਤੀ ਸਖਤਾਈ ਕਾਰਨ ਨਸ਼ਿਆਂ ਦੀ ਕਾਫੀ ਰੋਕਥਾਮ ਹੋਈ ਹੈ।ਪਰ ਲਾਕਡਾਊਨ 'ਚ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਦਾ ਬੁਰਾ ਹਾਲ ਹੈ।ਅਫੀਮ, ਡੋਡੇ, ਭੁੱਕੀ, ਨਸ਼ੇ ਦੀਆਂ ਗੋਲੀਆਂ ਆਦਿ ਨਸ਼ਾ ਜੇ ਕਿਧਰੋਂ ਔਖਾ ਸੌਖਾ ਮਿਲ ਜਾਂਦਾ ਹੈ, ਪਰ ਲਾਕਡਾਊਨ 'ਚ ਉਹ ਵੀ ਬੰਦ ਪਿਆ ਹੈ।ਇਸ ਵਿਚ ਨਸ਼ਾ ਕਰਨ ਵਾਲੇ ਵਿਅਕਤੀਆਂ ਨੇ ਕਸ਼ਮੀਰੀ ਪਾਰਕ 'ਚ ਉੱਗੀ ਹੋਈ ਭੰਗ ਨੂੰ ਹੁਣ ਆਪਣਾ ਸਹਾਰਾ ਬਣਾ ਲਿਆ ਹੈ।'ਜਗ ਬਾਣੀ' ਵਲੋਂ ਜਦੋਂ ਪਾਰਕ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਅਕਸਰ ਸ਼ਾਮ ਨੂੰ ਪਾਰਕ 'ਚ 3-4 ਵਿਅਕਤੀ ਵੱਖ-ਵੱਖ ਟੋਲੀਆਂ ਬਣਾ ਕੇ ਫਿਰਦੇ ਅਕਸਰ ਵੇਖੇ ਜਾ ਸਕਦੇ ਹਨ, ਜੋਕਿ ਭੰਗ ਦੇ ਪੱਤੇ ਨੂੰ ਆਪਣੇ ਹੱਥਾਂ ਤੇ ਮੱਲ ਕੇ ਉਸ ਨੂੰ ਆਪਣੇ ਨਸ਼ੇ ਦੀ ਪੂਰਤੀ ਲਈ ਤਿਆਰ ਕਰਦੇ ਹਨ।ਪਾਰਕ 'ਚ ਸੈਰਗੀਰਾਂ ਨੇ ਜ਼ਿਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਸਬੰਧ ਵਿਚ ਜ਼ਿਲਾ ਪ੍ਰਸ਼ਾਸਨ, ਪੁਲਸ ਮਹਿਕਮਾ,ਨਗਰ ਕੌਂਸਲ ਮੋਗਾ ਦੀ ਇਹ ਸਾਂਝੀ ਜ਼ਿੰਮੇਵਾਰੀ ਹੈ ਕਿ ਇਸ ਨਸ਼ੇ ਦੇ ਭੰਡਾਰੇ ਨੂੰ ਜੜ ਤੋਂ ਖਤਮ ਕਰੇ ਅਤੇ ਇਸ ਉੱਗੀ ਹੋਈ ਭੰਗ ਤੇ ਕਲਟੀਵੇਟਰ ਚਲਾਕੇ ਫਿਰ ਉਸ ਸਾਰੇ ਘਾਹ ਫੂਸ ਨੂੰ ਅੱਗਣੀ ਦੇ ਸਪੁਰਦ ਕਰੇ।


author

Shyna

Content Editor

Related News