ਆਪਣੇ ਹੀ ਪੁੱਤ ਦੀ ਸ਼ਿਕਾਇਤ ਲੈ ਥਾਣੇ ਜਾਣ ਨੂੰ ਮਜਬੂਰ ਹੋਈ ਮਾਂ, ਕਰਵਾ''ਤਾ ਪਰਚਾ

Wednesday, Dec 24, 2025 - 06:33 PM (IST)

ਆਪਣੇ ਹੀ ਪੁੱਤ ਦੀ ਸ਼ਿਕਾਇਤ ਲੈ ਥਾਣੇ ਜਾਣ ਨੂੰ ਮਜਬੂਰ ਹੋਈ ਮਾਂ, ਕਰਵਾ''ਤਾ ਪਰਚਾ

ਲੁਧਿਆਣਾ (ਅਨਿਲ): ਥਾਣਾ ਪੀ. ਏ. ਯੂ. ਵਿਖੇ ਇਕ ਮਾਂ ਨੇ ਆਪਣੇ ਹੀ ਪੁੱਤ ਦੇ ਖ਼ਿਲਾਫ਼ ਘਰ ਵਿਚ ਪੈਸੇ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਲਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਤਾ ਚਰਨਜੀਤ ਕੌਰ ਪਤਨੀ ਹਰਮਿੰਦਰ ਸਿੰਘ ਵਾਸੀ ਕਾਰਪੋਰੇਸ਼ਨ ਕਾਲੋਨੀ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪੁੱਤਰ ਦੀਪਇੰਦਰ ਸਿੰਘ ਤੇ ਉਸ ਦੀ ਸਾਥੀ ਪ੍ਰਭਜੋਤ ਕੌਰ ਉਸ ਦੇ ਘਰ ਦੇ ਤਾਲੇ ਤੋੜ ਅੰਦਰ ਪਈ 5 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ, ਜਿਸ ਮਗਰੋਂ ਪੁਲਸ ਨੇ ਉਕਤ ਮਾਮਲੇ ਦੀ ਜਾਂਚ ਕਰਨ ਮਗਰੋਂ ਦੋਹਾਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। 


author

Anmol Tagra

Content Editor

Related News