ਗਰੀਨਲੈਂਡ ਸਕੂਲ ਵਿਖੇ ਵਰਚੁਅਲ ਮਾਧਿਅਮ ਰਾਹੀਂ ਮਨਾਇਆ ਗਿਆ ਮਦਰ ਡੇ, ਬੱਚਿਆਂ ਨੇ ਮਾਵਾਂ ਨੂੰ ਥੈਂਕਸ ਕਾਰਡ ਦੇ ਕੀਤਾ ਸਲਾਮ
Sunday, May 09, 2021 - 07:59 PM (IST)
ਬੁਢਲਾਡਾ/ਬਰੇਟਾ, (ਬਾਂਸਲ)- ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਗਰੀਨਲੈਂਡ, ਮਨੂੰਵਾਟਿਕਾ, ਡੀ. ਏ. ਵੀ, ਜਿੰਦਲ ਪਬਲਿਕ ਸਕੂਲ, ਸੈਟ ਜੇਵੀਅਰ ਆਦਿ ਵਿੱਚ ਆਨਲਾਇਨ ਮਾਧਿਅਮ ਰਾਹੀਂ ਮਦਰ ਡੇ ਮਨਾਇਆ ਗਿਆ। ਇਸ ਮੋਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੋਕੇ ਜੀਵਨ ਵਿੱਚ ਮਾਂ ਦੀ ਭੂਮਿਕਾ ਬਾਰੇ ਭਾਸ਼ਨ, ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆ। ਪ੍ਰੀ ਪ੍ਰਾਇਮਰੀ ਟੀਮ ਦੁਆਰਾ ਵਰਚੂਅਲ ਮੀਟਿੰਗ ਵਿੱਚ ਸੁਪਰ ਮਾਂ ਦੇ ਨਾਲ ਮਦਰ ਡੇ ਮਨਾ ਕੇ ਉਨ੍ਹਾਂ ਨੂੰ ਸ਼ਪੈਸ਼ਨ ਮਹਿਸੂਸ ਕਰਵਾਇਆ ਗਿਆ। ਗਰੀਨਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਉਰਮਿਲ ਜੈਨ, ਲੀਜਾ ਬਾਂਸਲ ਵੱਲੋਂ ਮਦਰ ਸ਼ਬਦ ਦੇ ਵੱਖ-ਵੱਖ ਅਰਥ ਦੱਸਦੇ ਹੋਏ ਇੱਕ ਲਘੂ ਨਾਟਕ ਪੇਸ਼ ਕੀਤਾ ਗਿਆ। ਇਸ ਮੋਕੇ 'ਤੇ ਬੱਚਿਆ ਨੇ ਵੱਖ ਵੱਖ ਤਰ੍ਹਾਂ ਦੀਆਂ ਪੇਟਿੰਗਾਂ ਅਤੇ ਕਾਰਡ ਬਣਾ ਕੇ ਆਪਣੀਆਂ ਮਾਵਾਂ ਨੂੰ ਥੈਂਕਸ ਕਾਰਡ ਪੇਸ਼ ਕੀਤੇ। ਮਾਵਾਂ ਨੇ ਵੀ ਸਕੂਲ ਵੱਲੋਂ ਆਨਲਾਇਨ ਪ੍ਰੋਗਰਾਮ ਦਾ ਹਿੱਸਾ ਬਣਕੇ ਮਾਨ ਮਹਿਸੂਸ ਕੀਤਾ ਅਤੇ ਆਪਣੇ ਨੰਨ੍ਹੇ ਮੂੰਨ੍ਹੇ ਬੱਚਿਆ ਨਾਲ ਸੈਲਫੀ ਵੀ ਕਲਿੱਕ ਕੀਤੀ । ਜਿਨ੍ਹਾਂ ਨੁੰ ਸਕੂਲਾਂ ਦੇ ਪੇਜ਼ 'ਤੇ ਵੀ ਆਨਲਾਇਨ ਪੇਸ਼ ਕੀਤਾ ਗਿਆ ਹੈ।