ਨਹਿਰ ''ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਮੌਤ

07/22/2019 8:58:57 PM

ਬਠਿੰਡਾ (ਵਰਮਾ)— ਜੋਗਾਨੰਦ ਰੋਡ ਤੇ ਪਪੀਹਾ ਮੈਰਿਜ ਪੈਲੇਸ ਸਾਹਮਣੇ ਇਕ ਨੌਜਵਾਨ ਨਹਿਰ 'ਚ ਨਹਾਉਂਦਾ ਹੋਇਆ ਡੁੱਬ ਗਿਆ। ਸਹਾਰਾ ਕੰਟਰੋਲ ਰੂਮ 'ਚ ਮਿਲਣ 'ਤੇ ਸਹਾਰਾ ਜਨਸੇਵਾ ਦੀ ਲਾਇਫ ਸੇਵਿੰਗ ਟੀਮ ਦੇ ਮੈਂਬਰ ਸੰਦੀਪ ਗਿੱਲ ਤੇ ਗੌਤਮ ਗੋਇਲ ਐਂਮਬੂਲੈਂਸ ਸਮੇਤ ਘਟਨਾ ਸਥਾਨ ਤੇ ਪਹੁੰਚੇ। ਸਹਾਰਾ ਟੀਮ ਨੇ ਲੋਕਾਂ ਦੀ ਸਹਾਇਤਾ ਨਾਲ ਨਹਿਰ 'ਚੋਂ ਨੌਜਵਾਨ ਨੂੰ ਕੱਢ ਕੇ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ। ਜਿਥੇ ਡਾਕਟਰਾਂ ਵਲੋਂ ਇਲਾਜ ਸ਼ੁਰੂ ਕੀਤੇ ਜਾਣ ਤੋਂ ਕੁਝ ਦੇਰ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਨਰਿੰਦਰ ਸੈਨੀ (23) ਪੁੱਤਰ ਧਰਮਰਾਜ ਸੈਨੀ ਵਾਸੀ ਬੀਬੀ ਵਾਲਾ ਪਿੰਡ ਵਜੋਂ ਹੋਈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਨਹਿਰੀ ਵਿਭਾਗ 'ਚ ਕੰਮ ਕਰਦਾ ਸੀ।


KamalJeet Singh

Content Editor

Related News