ਮੰਦਭਾਗੀ ਖ਼ਬਰ; ਸੁਨਹਿਰੀ ਭਵਿੱਖ ਲਈ UK ਗਏ 2 ਭਾਰਤੀ ਵਿਦਿਆਰਥੀਆਂ ਦੀ ਝਰਨੇ 'ਚ ਡੁੱਬਣ ਕਾਰਨ ਮੌਤ

04/19/2024 2:35:28 PM

ਲੰਡਨ (ਏਜੰਸੀ)- ਬ੍ਰਿਟੇਨ ਦੀ ਇੱਕ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਭਾਰਤ ਦੇ 2 ਵਿਦਿਆਰਥੀਆਂ ਦੀ ਸਕਾਟਲੈਂਡ ਵਿੱਚ ਇੱਕ ਝਰਨੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਸਕਾਟਲੈਂਡ ਪੁਲਸ ਨੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਇਨ੍ਹਾਂ ਵਿਦਿਆਰਥੀਆਂ ਦੇ ਨਾਮ ਨਹੀਂ ਦੱਸੇ ਹਨ। ਇਹ ਘਟਨਾ ਬੁੱਧਵਾਰ ਰਾਤ ਨੂੰ ਪਰਥਸ਼ਾਇਰ ਦੇ ਬਲੇਅਰ ਆਫ ਐਥੋਲ ਨੇੜੇ ਲਿਨ ਆਫ ਟਮੇਲ ਵਿਖੇ ਵਾਪਰੀ, ਜਦੋਂ ਸੈਰ ਕਰ ਕਰੇ ਦੋਸਤਾਂ ਦੇ ਇੱਕ ਸਮੂਹ ਦੇ 2 ਲੋਕ ਪਾਣੀ ਵਿੱਚ ਡਿੱਗ ਗਏ ਅਤੇ ਮੁਸ਼ਕਲ ਵਿੱਚ ਪੈ ਗਏ। ਦੋਸਤਾਂ ਵੱਲੋਂ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਦਿੱਤੀ ਗਈ, ਜਿਸ ਮਗਰੋਂ ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਨੇ ਬਚਾਅ ਯਤਨਾਂ ਵਿੱਚ ਸਹਾਇਤਾ ਲਈ ਕਿਸ਼ਤੀ ਟੀਮਾਂ ਅਤੇ ਜਹਾਜ਼ ਭੇਜੇ।

ਇਹ ਵੀ ਪੜ੍ਹੋ: ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਕੀਤੀ ਅਪਡੇਟ, ਭਾਰਤ 'ਚ ਲੋਕ ਸਭਾ ਚੋਣਾਂ ਦੌਰਾਨ ਚੌਕਸ ਰਹਿਣ ਕੈਨੇਡੀਅਨ

ਸਕਾਟਲੈਂਡ ਪੁਲਸ ਦੇ ਬੁਲਾਰੇ ਨੇ ਕਿਹਾ, 'ਬੁੱਧਵਾਰ, 17 ਅਪ੍ਰੈਲ ਨੂੰ ਸ਼ਾਮ ਕਰੀਬ 7 ਵਜੇ, ਸਾਨੂੰ ਬਲੇਅਰ ਐਥੋਲ ਦੇ ਨੇੜੇ ਲਿਨ ਆਫ਼ ਟਮੇਲ ਝਰਨੇ ਦੇ ਪਾਣੀ ਵਿੱਚ 22 ਅਤੇ 26 ਸਾਲ ਦੀ ਉਮਰ ਦੇ 2 ਨੌਜਵਾਨਾਂ ਦੇ ਡਿੱਗਣ ਦੀ ਰਿਪੋਰਟ ਮਿਲੀ। ਐਮਰਜੈਂਸੀ ਸੇਵਾਵਾਂ ਨੇ ਮੌਕੇ 'ਤੇ ਪਹੁੰਚ ਕੇ ਖੇਤਰ ਵਿੱਚ ਖੋਜ ਤੋਂ ਬਾਅਦ 2 ਨੌਜਵਾਨਾਂ ਦੀਆਂ ਲਾਸ਼ਾਂ ਪਾਣੀ ਵਿੱਚੋਂ ਬਰਾਮਦ ਕੀਤੀਆਂ।' ਬੁਲਾਰੇ ਨੇ ਅੱਗੇ ਕਿਹਾ ਕਿ ਸਥਿਤੀਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ। ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ 2 ਵਿਦਿਆਰਥੀ "ਇੱਕ ਮੰਦਭਾਗੀ ਘਟਨਾ ਵਿੱਚ ਡੁੱਬ ਗਏ" ਅਤੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ: ਰਾਸ਼ਟਰਪਤੀ ਜ਼ਰਦਾਰੀ ਨੇ ਪਾਕਿ ਦੀ ਸੰਸਦ 'ਚ ਅਲਾਪਿਆ ਕਸ਼ਮੀਰ ਰਾਗ, ਭਾਰਤ ਨੂੰ ਲੈ ਕੇ ਆਖ਼ੀ ਇਹ ਗੱਲ

ਐਡਿਨਬਰਗ ਵਿੱਚ ਭਾਰਤੀ ਕੌਂਸਲੇਟ ਜਨਰਲ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਵਿੱਚ ਹੈ ਅਤੇ ਕੌਂਸਲਰ ਅਧਿਕਾਰੀ ਨੇ ਇੱਕ ਵਿਦਿਆਰਥੀ ਦੇ ਯੂਕੇ ਸਥਿਤ ਰਿਸ਼ਤੇਦਾਰ ਨਾਲ ਵੀ ਮੁਲਾਕਾਤ ਕੀਤੀ ਹੈ। ਹਾਈ ਕਮਿਸ਼ਨ ਦੇ ਇੱਕ ਬਿਆਨ ਵਿੱਚ ਕਿਹਾ ਹੈ, 'ਡੁੰਡੀ ਯੂਨੀਵਰਸਿਟੀ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਪੋਸਟਮਾਰਟਮ 19 ਅਪ੍ਰੈਲ ਨੂੰ ਹੋਣ ਦੀ ਉਮੀਦ ਹੈ ਅਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਵਾਪਸ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।'

ਇਹ ਵੀ ਪੜ੍ਹੋ: ਭਾਰੀ ਮੀਂਹ ਤੇ ਤੂਫ਼ਾਨ ਦਰਮਿਆਨ ਦੁਬਈ ਦਾ ਆਸਮਾਨ ਹੋਇਆ 'ਹਰਾ', ਵੇਖੋ ਵੀਡੀਓ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News